ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Monday, May 25, 2009

ਗਗਨਦੀਪ ਸ਼ਰਮਾ - ਗ਼ਜ਼ਲ

ਗ਼ਜ਼ਲ

ਇਸ਼ਾਰਾ ਇੱਕ ਤੇਰਾ ਇਸ਼ਕ ਜਿਸਨੂੰ ਕਰ ਗਿਆ ਹੋਣੈ

ਉਹ ਬੰਦਾ ਅੱਗ ਦਾ ਦਰਿਆ ਵੀ ਹੱਸ ਕੇ ਤਰ ਗਿਆ ਹੋਣੈ

----

ਹਨੇਰਾ ਮਿਟ ਰਿਹੈ, ਇਕ ਲੀਕ ਚਾਨਣ ਦੀ ਉਦੈ ਹੋਈ,

ਦਸਤਖ਼ਤ ਨ੍ਹੇਰਿਆਂ ਤੇ ਕੋਈ ਸੂਰਜ ਕਰ ਗਿਆ ਹੋਣੈ

----

ਨਾ ਕੋਈ ਰਾਮ ਆਇਆ ਮੁੜ ਕੇ, ਨਾ ਨਾਨਕ ਤੇ ਨਾ ਈਸਾ,

ਘੜਾ ਪਾਪਾਂ ਦਾ ਹੁਣ ਤੱਕ ਲੱਖ ਵਾਰੀ ਭਰ ਗਿਆ ਹੋਣੈ

----

ਬੰਦੇ ਦੇ ਖ਼ੂਨ ਦੀ ਜਿਸਨੇ ਕੁੜੱਤਣ ਪੀ ਲਈ ਹੋਣੀ,

ਉਹ ਪੰਛੀ ਮਰਦੇ-ਮਰਦੇ, ਮਰਦੇ-ਮਰਦੇ ਮਰ ਗਿਆ ਹੋਣੈ

----

ਹਰਿਕ ਸਾਹ ਨਾਲ ਸਿਰਨਾਵਾਂ ਸੀ ਪੁੱਛਦਾ ਆਪਣੇ ਘਰ ਦਾ,

ਜੋ ਬੇਘਰ ਸੀ ਉਹ ਖ਼ੌਰੇ ਅੰਤ ਕਿਹੜੇ ਘਰ ਗਿਆ ਹੋਣੈ

----

ਇਹ ਇਕ ਵਾਰੀ ਦਾ ਕਿੱਸਾ ਨਾ, ਇਹ ਹਰ ਯੁਗ ਵਿੱਚ ਹੋਇਆ ਹੈ,

ਯੁਧਿਸ਼ਟਰ ਫ਼ੇਰ ਤੀਵੀਂ ਨੂੰ ਜੂਏ ਵਿਚ ਹਰ ਗਿਆ ਹੋਣੈ

----

ਉਹ ਦੁਖ ਜਿਸਤੋਂ ਕਿ ਸਾਰਾ ਜੱਗ ਡਰਦਾ ਹੈ ਤੇ ਕੰਬਦਾ ਹੈ,

ਉਹ ਦੂਰੋਂ ਦੇਖ ਕੇ ਹੀ ਮੇਰੀ ਹਾਲਤ ਡਰ ਗਿਆ ਹੋਣੈ

----

ਉਹ ਤੇਰੇ ਜਾਣ ਪਿੱਛੋਂ ਔਸੀਆਂ ਜੋਗੀ ਹੀ ਰਹਿ ਗਈ ਸੀ,

ਤੇਰਾ ਖ਼ਤ ਸੀਨੇ ਲਾ, ਮਾਂ ਦਾ ਕਲੇਜਾ ਠਰ ਗਿਆ ਹੋਣੈ

----

ਇਹ ਦੁਨੀਆਂ ਹੈ ਤੇ ਏਥੇ ਆਉਣਾ ਜਾਣਾ ਚਲਦਾ ਰਹਿੰਦਾ ਹੈ,

ਜਿਵੇਂ ਸਰਦਾ ਹੈ ਸਭ ਦੇ ਬਿਨ, ਮਿਰੇ ਬਿਨ ਸਰ ਗਿਆ ਹੋਣੈ


4 comments:

Unknown said...

ਗਗਨਦੀਪ ਦੀ ਗ਼ਜ਼ਲ ਦੇ ਸਾਰੇ ਸ਼ੇਅਰ ਬਹੁਤ ਵਧੀਆ ਹਨ। ਨਵੀਂ ਪੋਚ 'ਚ ਗ਼ਜ਼ਲ ਦਾ ਚੰਗਾ ਰੁਝਾਨ ਵੇਖ ਕੇ ਖੁਸ਼ੀ ਹੁੰਦੀ ਹੈ।
ਜਸਵੰਤ ਸਿੱਧੂ
ਸਰੀ
ਕੈਨੇਡਾ

Unknown said...

Great perception. Gagan has written a great gazal.

Amol Minhas
California

Davinder Punia said...

Gagan vir ji tuhadi ghazal bahut changgi hai , radeef da nibhaa bahut khoobsoorat dhang naal kita gia hai. ik ik shaer kamaal da hai ate sambhanyog hai.

Unknown said...

ਗਗਨਦੀਪ ਦੀ ਸਾਰੀ ਗ਼ਜ਼ਲ ਬਹੁਤ ਖੂਬ ਹੈ। ਯੁਧਿਸ਼ਟਰ ਵਾਲਾ ਸ਼ੇਅਰ ਕਮਾਲ ਹੈ।
ਮਨਧੀਰ ਦਿਓਲ
ਕੈਨੇਡਾ