ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Tuesday, May 12, 2009

ਡਾ: ਰਾਮਜੀ ਦਾਸ ਸੇਠੀ ‘ਮਹਿਤਾਬ’ - ਨਜ਼ਮ

ਸਾਹਿਤਕ ਨਾਮ: ਡਾ. ਰਾਮਜੀ ਦਾਸ ਸੇਠੀ ਮਹਿਤਾਬ

ਜਨਮ: ਸੰਨ 1939 ( ਪਿੰਡ ਕਿੱਲਿਆਂ ਵਾਲ਼ੀ)

ਅਜੋਕਾ ਨਿਵਾਸ: ਪਿਛਲੇ ਤੀਹ ਸਾਲ ਤੋਂ ਨਿਊਯਾਰਕ ਵਿਚ

ਕਿੱਤਾ: ਡੈਂਟਿਸਟ

ਕਿਤਾਬਾਂ: ਕਾਵਿ-ਸੰਗ੍ਰਹਿ: ਬਰੋਲੇ, ਰੱਬ ਦੀ ਚੱਕੀ, ਸੌ ਵਲਾਵੇਂ ਸਿਰੇ ਤੇ ਗੰਢ (ਲੰਬੀ ਨਜ਼ਮ), ਪੱਖ ਹਨੇਰੇ ਚਾਨਣੇ, ਨਾਵਲ: ਕਰਮਾਂ ਦੇ ਗੇੜ, ਬੇ-ਵਸਾਹੇ,ਕਹਾਣੀ-ਸੰਗ੍ਰਹਿ-ਜੋਕਾਂ, ਬਦਰੰਗ, ਅਨੁਵਾਦ ਤੇ ਲਿੱਪੀਅੰਤਰ- ਪਿਤਰਸ ਦੇ ਮਜ਼ਮੂਨ (ਪਿਤਰਸ ਬੁਖ਼ਾਰੀ ਦੇ ਵਿਅੰਗਸਹਿ. ਅਨੁਵਾਦ-ਕੇ ਐਲ ਗਰਗ), ਮੁਸੱਦਸ ਹਾਲੀ

ਹਿੰਦੀ ਚ ਚਲਤੇ ਚਲਤੇ (ਕਵਿਤਾ), ਗ਼ਰਦੋ-ਗ਼ੁਬਾਰ (ਗਜ਼ਲਾਂ), ਧੂਪ-ਛਾਂਵ (ਗ਼ਜ਼ਲਾਂ), ਹਾਦਸੇ (ਨਾਵਲ), ਬਦਲਾਵ (ਕਹਾਣੀਆਂ), ਅੰਗਰੇਜ਼ੀ The Twilight ਪ੍ਰਕਾਸ਼ਿਤ ਹੋ ਚੁੱਕੇ ਹਨ।

----

ਦੋਸਤੋ! ਅੱਜ ਨਿਊਯਾਰਕ ਤੋਂ ਡਾ: ਮਹਿਤਾਬ ਸਾਹਿਬ ਨੇ ਇੱਕ ਬੇਹੱਦ ਖ਼ੂਬਸੂਰਤ ਨਜ਼ਮ ਨਾਲ਼ ਪਹਿਲੀ ਵਾਰ ਹਾਜ਼ਰੀ ਲਵਾਈ ਹੈ। ਆਰਸੀ ਪਰਿਵਾਰ ਵੱਲੋਂ ਉਹਨਾਂ ਨੂੰ ਅਦਬੀ ਮਹਿਫ਼ਿਲ ਚ ਖ਼ੁਸ਼ਆਮਦੀਦ ਆਖਦੀ ਹੋਈ ਨਜ਼ਮ ਨੂੰ ਆਰਸੀ ਚ ਸ਼ਾਮਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ।

**********

ਨਜ਼ਮ

ਰਾਵੀ ਦੇ ਕਿਨਾਰਿਆਂ ਤੇ ਅੱਜ ਵੀ

ਦੰਦਾਸਿਆਂ ਦੇ ਸੱਕ ਲੱਭ ਜਾਣਗੇ

ਅੱਜ ਵੀ ਸ਼ਹੀਦਾਂ ਦੀਆਂ ਛਾਤੀਆਂ ਤੇ

ਪਾਏ ਟੱਕ ਲੱਭ ਜਾਣਗੇ

................

ਆਓ ਅੱਜ ਆਥਣ ਦੇ ਸੂਰਜ ਨੂੰ

ਫੇਰ ਰਲ਼ ਮਿਲ਼ ਹੱਥ ਬੰਨ੍ਹੀਏ

ਸਿਦਕ ਵਾਲਾ ਸੋਨਾ ਅੱਜ ਘੱਲੇਂ

ਜੇ ਤੂੰ ਰਾਵੀਆਂ ਚ, ਤਾਂ ਤੈਨੂੰ ਮੰਨੀਏਂ

.............

ਚਾਂਦੀ ਰੰਗੇ ਚੌਲ਼ ਸੋਨਾ ਸੋਨਾ

ਹੋਈਆਂ ਕਣਕਾਂ ਨੂੰ ਕਾਹਤੋਂ ਭਲਾ ਮੋੜੀਏ

ਰਿਸ਼ਤੇ ਪਿਆਰ ਵਾਲੇ ਗੰਢ ਲਈਏ

ਅੱਜ ਫੇਰ ਨਫ਼ਰਤਾਂ ਨੂੰ ਰੋੜ੍ਹੀਏ

.............

ਭੁੱਲੀਏ ਨਾ ਕਦੀ ਵੀ ਪੰਜਾਬ ਤੇ ਪੰਜਾਬੀਅਤ

ਬੋਲੀ ਮਾਂ ਪੰਜਾਬੀ ਨੂੰ

ਲੱਥਣ ਨਾ ਦੇਈਏ ਕਦੇ ਪੱਗਾਂ ਉੱਤੇ

ਲੱਗੇ ਹੋਏ ਫੰਗ ਸੁਰਖ਼ਾਬੀ ਨੂੰ

..............

ਗੁਰਮੁਖੀ ਲਿਪੀ ਭਾਵੇਂ ਸ਼ਾਹਮੁਖੀ

ਰਸਮੁਲ ਖ਼ਤ ਲਿਖਵਾ ਲਈਏ

ਰੀਤ ਤੇ ਰਿਵਾਜ ਇਸ ਕੌਮ ਦੇ

ਮੁਆਸ਼ਰੇ ਦੇ ਰੱਖੀਏ ਸੰਭਾਲੀਏ

............

ਰਾਵੀ ਦਿਆਂ ਪਾਣੀਆਂ ਚ ਠਿੱਲ ਦਿੱਤੀ

ਬੇੜੀ ਅੱਜ ਰੱਖਣੀ ਸੰਭਾਲ਼ ਕੇ

ਮਜ਼੍ਹਬ ਤੇ ਸਿਆਸਤਾਂ ਨੂੰ ਰੱਖਣਾ ਏ

ਬੱਸ ਆਪਾਂ ਅਦਬ ਕੋਲੋਂ ਟਾਲ਼ ਕੇ

..............

ਆਫ਼ਤਾਬ ਛੁਪੇ ਮਾਹਤਾਬਚੜ੍ਹੇ

ਲਹਿ ਜਾਏ ਰਾਵੀ ਰਵ੍ਹੇ ਵਗਦੀ

ਸੁੱਚੇ ਪਾਣੀਆਂ ਚ ਸੱਚੀ ਨੀਤ ਵਾਲੀ

ਬੇੜੀ ਸਦਾ ਚੰਗੀ ਲੱਗਦੀ


1 comment:

Gurinderjit Singh (Guri@Khalsa.com) said...

ਵਕਤ ਦੀ ਲੋੜ ਬਣ ਗਈ ਤੁਹਾਡੀ ਨਜ਼ਮ,
ਬਹੁਤ ਵਧੀਆ ਵਿਚਾਰ ਅਤੇ ਸੰਦੇਸ਼!