ਨਜ਼ਮ
ਇਕਲੌਤੇ ਪੁੱਤ ਦੀ ਲਾਸ਼ ਲੈ ਸਿਵਿਆਂ ਨੂੰ
ਤੇ ਉਸਦੀ ਟੁੱਟ ਚੁੱਕੀ ਪਿੱਠ ਦਾ
ਕੀ ਹੋਇਆ ਹੋਵੇਗਾ
ਤੇ ਕਿੰਝ ਉਸਦੇ ਜਿਸਮ ਦਾ
ਹਰ ਰੋਮ ਰੋਇਆ ਹੋਵੇਗਾ
...................
ਉਂਝ ਤਾਂ ਦਰੱਖਤ ਵੀ ਉਹਨਾਂ ਰਾਹਵਾਂ ‘ਤੇ
ਉਦਾਸ ਮੂੰਹ ਖੜ੍ਹੇ ਹੋਣਗੇ
ਤੇ ਮੇਰੇ ਪਿੱਪਲ਼ ਵਰਗੇ ਦਾਦੇ ਦੇ
ਹੰਝੂ ਪੂੰਝਦੇ ਹੋਣਗੇ
............
ਪਰ ਤੇਰੇ ਅਫ਼ਸਰੀ ਬੂਟਾਂ ਦੀ ਆਵਾਜ਼
ਠੱਕ ਠੱਕ ਮੇਰੇ ਸੀਨੇ ‘ਚ ਵੱਜਦੀ ਹੈ
ਤੇ.....
ਰਾਤਾਂ ਨੂੰ ਆਪਣੀ ਬੇਹੋਸ਼ੀ ‘ਚ ਨੱਸਦੀ ਹਾਂ
ਮੈਂ ਧਰਤੀ ‘ਚ ਨਿੱਘਰ ਜਾਨੀ ਆਂ
ਤੇ......
ਪੈਰ ਪੈਰ ਧਸਦੀ ਹਾਂ!
.................
ਮੈਂ ਘਰ ਦਾ ਬੂਹਾ ਖੋਲ੍ਹ ਲੰਘਣ ਵਾਲ਼ੇ
ਬੱਚਿਆਂ ਤੋਂ ਵੀ
ਤੇਰਾ ਸਿਰਨਾਵਾਂ ਪੁੱਛਨੀਂ ਆਂ
ਤੇਰਾ ਪੋਹ ਦੀ ਰੁੱਤੇ
ਰੀਠਿਆਂ ਨਾਲ਼ ਸਵੈਟਰ ਧੋਣਾ
ਮੈਨੂੰ ਹਾਲੇ ਵੀ ਯਾਦ ਹੈ
ਤੇ........
ਤੇਰਾ ਸਰਦ ਰਾਤਾਂ ਨੂੰ ਦੌਰੇ ਤੋਂ ਆਉਂਣਾ
ਮੇਰੇ ਲਈ ਨਿੱਕੇ ਨਿੱਕੇ ਤੋਹਫ਼ੇ ਲਿਆਉਂਣਾ
....................
ਤੈਨੂੰ ਇੱਕ ਝੱਲ ਹੁੰਦਾ ਸੀ
ਮੇਰੇ ਕੰਨਾਂ ‘ਚ
ਨਿੱਕੇ ਨਿੱਕੇ ਬੁੰਦੇ ਪਾਉਂਣ ਦਾ
ਤੂੰ ਲਾਡ ਲਡਾਉਂਦਾ ਸੀ
ਤਾਂ ਉਸ ਲੋਰੀ ‘ਚ
ਪਤਾ ਨਹੀਂ ਕਦੋਂ ਨੀਂਦ ਆ ਜਾਂਦੀ ਸੀ
....................
ਅੱਜ ਮੈਂ.....
ਦਿਲੋਂ ਤ੍ਰਿਹਾਈ
ਤੇਰੀ ਆਵਾਜ਼ ਸੁਣਨ ਨੂੰ
ਤੂੰ ਆਵਾਜ਼ ਦੇ
ਮੈਂ ਤੈਨੂੰ ਢੂੰਡ ਲਵਾਂਗੀ
ਕੋਈ ਬਿਨਾਂ ਦੱਸੇ ਜਾਵੇ
ਤਾਂ........
‘ਆਉਂਣ’ ਦੀ ਉਡੀਕ ਰਹਿੰਦੀ ਹੈ.........
3 comments:
दविन्दर कौर जी की कविता 'आपणे स्वरगवासी पिता जी दी याद' एक मार्मिक रचना है । पिप्पल वरगे दादे क उपमान अभिव्यक्ति को और सशक्त बनाता है ।
रामेश्वर काम्बोज 'हिमांशु'
rdkamboj@gmail.com
सम्पादक www.laghukatha.com
ब्लॉगर http://wwwsamvedan.blogspot.com/
ਨਜ਼ਮ ਵਿਚਲੀ ਭਾਵੁਕਤਾ ਬੇਹੱਦ ਡੂੰਗੀ ਹੈ।
ਲੱਭ ਲਿਆਵਾਂਗੀ ਜਿਆਦਾ ਚੰਗਾ ਲੱਗਣਾ ਸੀ 'ਢੂੰਡ' ਲਿਆਵਾਂਗੀ ਦੀ ਜਗ੍ਹਾ।
ਸ਼ਬਦਾ ਦੀ ਗੇਹ੍ਰਾਈ ਨੂ ਲੇਖਿਕਾ ਖੂਬ ਸਮਾਜ੍ਦੀ ਹੈ . ਰਚਨਾ ਤੋ ਲਗਦਾ ਹੈ ਕੇ ਲੇਖਿਕਾ ਬਹੁਤ sensitive ਹੈ
Post a Comment