ਜਦੋਂ ਲਿਖਦਾ ਹਾਂ ਸਫ਼ਿਆਂ ‘ਚੋਂ ਇਹੋ ਆਵਾਜ਼ ਔਂਦੀ ਹੈ।
ਕਲਮ ਅੱਜੇ ਖਰੀਦੀ ਪਰ ਪੁਰਾਣੇ ਸ਼ਬਦ ਪੌਂਦੀ ਹੈ।
----
ਮੈਂ ਉਸ ਤੋਂ ਹੋਰ ਅੱਗੇ ਦੀ ਕਿਵੇਂ ਉਮੀਦ ਕਰ ਸਕਦਾਂ,
ਜੋ ਬੱਸ ਓਪਰੇ ਹੱਥੀਂ ਮੇਰਾ ਬਿਸਤਰ ਵਿਛੌਂਦੀ ਹੈ।
----
ਤੁਹਾਨੂੰ ਵਹਿਮ ਹੈ ਸ਼ਾਇਦ ਮੈਂ ਤਨਹਾਈ ਤੋਂ ਡਰਦਾ ਹਾਂ,
ਇਹ ਮੇਰੇ ਨਾਲ਼ ਰਹਿੰਦੀ ਹੈ, ‘ਤੇ ਮੇਰੇ ਨਾਲ਼ ਸੌਂਦੀ ਹੈ।
----
ਮੇਰਾ ਦਿਲ ਮੇਰੇ ਲਈ ਵੀ ਓਪਰੀ ਜਹੀ ਥਾਓਂ ਹੈ ਜਿੱਥੇ,
ਕਦੀ ਬਨਵਾਸ ਕਰਦੀ ਹੈ ਕਦੀ ਉਹ ਘਰ ਬਣੌਂਦੀ ਹੈ।
----
ਦੁਮੇਲੀਂ ਸੁਰਖ਼ੀਆਂ ਦਾ ਨਾਚ ਹੁੰਦਾ ਹੈ ਕਿ ਜਿਸ ਵੇਲ਼ੇ,
ਇਹ ਕਾਲ਼ੀ ਰਾਤ ਤੇਰੇ ਬੁੱਲ੍ਹ ਸੂਹੇ ਚੁੰਮ ਔਂਦੀ ਹੈ।
3 comments:
Sandhu sahab, kamaal kar chhaddi hai, saare shaeraan vich navapan hai, ih taa gaai jaani chahidi hai.
bahut khoob ghazal jagjeet ji;sher2-2 te dhayaan di zaroorat hai;shayad typo hai
ਜਗਜੀਤ ਸੰਧੂ ਸਾਹਿਬ ਗ਼ਜ਼ਲਾਂ ਲਿਖ ਕੇ ਛਾਈ ਜਾ ਰਹੇ ਹਨ। ਸਾਰੀ ਗ਼ਜ਼ਲ ਸੋਹਣੀ ਹੈ
ਮੈਂ ਉਸਤੋਂ ਅੱਗੇ ਦੀ ਕਿਵੇਂ ਉਮੀਦ ਕਰ ਸਕਦਾਂ
ਜੋ ਬਸ ਓਪਰੇ ਹੱਥੀਂ ਮੇਰਾ ਬਿਸਤਰ ਵਿਛੌਂਦੀ ਹੈ
ਇਹ ਸ਼ਿਅਰ ਮੈਂ ਆਪਣੀ ਡਾਇਰੀ 'ਚ ਨੋਟ ਕਰ ਲਿਆ ਹੈ
ਨਰਿੰਦਰਪਾਲ ਸਿੰਘ
Post a Comment