ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Monday, June 22, 2009

ਸੁਖਦਰਸ਼ਨ ਧਾਲੀਵਾਲ - ਗ਼ਜ਼ਲ

ਗ਼ਜ਼ਲ

ਫ਼ਾਸਲਾ ਦੋਹਾਂ 'ਚ ਜੋ ਸੀ, ਮਿਟ ਨਾ ਸਕਿਆ ਉਮਰ ਭਰ

ਚੁਪ ਦਾ ਦਰਿਆ ਪਾਰ ਦੋਹਾਂ ਨੇ ਨਾ ਕਰਿਆ ਉਮਰ ਭਰ

----

ਸੀ ਤਮੰਨਾ ਸੁਲਘਦੀ ਦਿਲ ਵਿਚ ਕਿ ਉਹ ਪਾਣੀ ਬਣੇ,

ਪਰ ਪਿਘਲ ਕੇ ਮੈਂ ਵੀ ਬਣ ਸਕਿਆ ਨਾ ਦਰਿਆ ਉਮਰ ਭਰ

----

ਪੁਹੰਚਦੀ ਅਹਿਸਾਸ ਤੀਕਣ ਕਿੰਜ ਮੇਰੀ ਆਰਜ਼ੂ,

ਸੀ ਜੋ ਦਿਲ ਮੇਰੇ ', ਉਹ ਮੈਂ ਕਹਿ ਨਾ ਸਕਿਆ ਉਮਰ ਭਰ

----

ਸੋਚਦਾ ਸੀ ਮੈਂ ਕਿ ਉਹ ਪੱਥਰ ਹੈ ਅਪਣੀ ਸੋਚ ਵਿਚ,

ਪਰ ਮੈਂ ਵੀ ਤਾਂ ਰੂਹ ਵਿਚ ਸ਼ੀਸ਼ਾ ਨਾ ਬਣਿਆ ਉਮਰ ਭਰ

----

ਹਰ ਕਰਮ ਰੌਸ਼ਨ ਹੋ ਸਕਦਾ ਸੀ ਮੁਹੱਬਤ ਨਾਲ ਪਰ,

ਜਜ਼ਬਿਆਂ ਵਿਚ ਦਰਦ ਦਾ ਸੂਰਜ ਨਾ ਚੜ੍ਹਿਆ ਉਮਰ ਭਰ


5 comments:

Unknown said...

ਸੁਖਦਰਸ਼ਨ ਧਾਲੀਵਾਲ ਜੀਓ ਤੁਹਾਡੀ ਗ਼ਜ਼ਲ ਬਹੁਤ ਸੋਹਣੀ ਹੈ।
ਸੀ ਤਮੰਨਾ ਸੁਲਘਦੀ ਦਿਲ ਵਿਚ ਕਿ ਉਹ ਪਾਣੀ ਬਣੇ
ਪਰ ਪਿਘਲ ਕੇ ਮੈਂ ਵੀ ਬਣ ਸਕਿਆ ਨਾ ਦਰਿਆ ਉਮਰ ਭਰ
ਅਸ਼ਕੇ!

ਮਨਧੀਰ ਦਿਓਲ
ਕੈਨੇਡਾ

Sukhdarshan Dhaliwal said...

...thank you so much Mandhir Singh ji, for your encouraging comment...i am glad you enjoyed it...all the very best to you...i do have a small web page: http://home.everestkc.net/sukhdarshan/
...thank you....Sukhdarshan Dhaliwal

Unknown said...

ਸੁਖਦਰਸ਼ਨ ਧਾਲੀਵਾਲ ਦੀ ਸਾਰੀ ਗ਼ਜ਼ਲ ਬਹੁਤ ਵਧੀਆ ਲੱਗੀ ਹੈ। ਚੰਗੇ ਸੁਲਝੇ ਖਿਆਲ ਪੇਸ਼ ਕੀਤੇ ਹਨ।
ਜਸਵੰਤ ਸਿੱਧੂ
ਸਰੀ

Unknown said...

Sukhdarshan ji bahut vaddi gall keh ditti tusi
ਹਰ ਕਰਮ ਰੌਸ਼ਨ ਹੋ ਸਕਦਾ ਸੀ ਮੁਹੱਬਤ ਨਾਲ ਪਰ,
ਜਜ਼ਬਿਆਂ ਵਿਚ ਦਰਦ ਦਾ ਸੂਰਜ ਨਾ ਚੜ੍ਹਿਆ ਉਮਰ ਭਰ।
ena sohna sheyar likhan lai mubarkan

manjitkotra said...
This comment has been removed by a blog administrator.