ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Wednesday, August 19, 2009

ਸੁਰਿੰਦਰ ਸਿੰਘ ਸੀਰਤ - ਨਜ਼ਮ

ਨਾਮ ਖ਼ੁਮਾਰੀ

ਨਜ਼ਮ

ਪੈ ਚੁੱਕੀ ਏ ਸ਼ਾਮ!

ਤੂੰ ਉਫ਼ਕ ਤੇ ਪਈ ਲਾਲੀ ਚ ਮਸਤ

ਇਕ ਭਰੀ ਇਕਾਂਤ

ਪਹਾੜੀ ਨਗ਼ਮੇਂ

ਜੀ ਰਹੀ ਏਂ!

.............

ਇਕ ਹਉਮੇ ਭਰੀ ਅਦਾ ਨਾਲ਼

ਕਿ ਤੇਰੀ ਬੁੱਕਲ਼

ਅੰਤਾਂ ਦਾ ਸੇਕ

ਕਿ ਤੇਰੀ ਇਕੱਲਤਾ

ਲਿਵਤਾਰ ਲਗੇਂਦੀ

ਪਹਾੜੀ ਰਾਗਾਂ ਦੀ

ਟੁੰਬਵੀਂ ਕਸਕ ਸੁਣੀਂਦੀ

ਪੁਰੇ ਦੀ ਵਾ

ਸ਼ੂੰ ਸ਼ੂੰ ਵਗ ਰਹੀ ਏ!

.............

ਮੈਂ ਸੱਚ ਈ ਸੁਣਿਐ

ਲੱਗੀ ਤੇਰੇ ਨਾਮ ਦੀ ਖ਼ੁਮਾਰੀ

ਹੌਲ਼ੇ-ਹੌਲ਼ੇ ਚੜ੍ਹ ਮੱਚਦੀ ਏ

ਪੋਲੇ ਪੈਰੀਂ ਤੁਰ ਪੈਂਦੀ ਏ!

...........

ਤੇਰੀ ਛੋਹ ਤੋਂ

ਰਾਤ ਹਨੇਰੀ ਦੇ ਮੁੱਕਣ ਤੱਕ

ਲਗਾਤਾਰ

ਖਹਿੰਦੀ ਖਹਿੰਦੀ

ਸਹਿੰਦੀ ਸਹਿੰਦੀ

ਉਮਰਾਂ ਤੀਕ ਲੰਘ ਤੁਰਦੀ ਏ!

..............

ਭਾਵੇਂ ਤੇਰਾ ਭਰਮ ਏ ਟੁੱਟਦਾ

ਪਰ!

ਨਾਮ ਖ਼ੁਮਾਰੀ

ਟੁੱਟਦੀ ਨਾਹੀਂ!


No comments: