ਰਾਤ ਭਰ ਜੇ ਮੇਰੇ ਅੰਦਰ ਸ਼ੋਰ ਸੀ ਮਚਿਆ ਰਿਹਾ।
ਰਾਤ ਭਰ ਵਾਦੀ ‘ਚ ਵੀ ਤਾਂ ਘੋਰ ਸੰਨਾਟਾ ਰਿਹਾ।
----
ਰੁਕ ਗਏ ਤਾਂ ਮੌਤ, ਚਲਣਾ ਜ਼ਿੰਦਗੀ, ਇਹ ਜਾਣ ਕੇ,
ਉਮਰ ਭਰ ਇਕ ਸ਼ਖ਼ਸ ਤਪਦੀ ਰੇਤ ਤੇ ਚਲਦਾ ਰਿਹਾ।
----
ਰਾਤ ਭਰ ਉਡਦਾ ਰਿਹਾ ਇਹ ਅੰਬਰਾਂ ਵਿਚ ਬੇਖ਼ਬਰ,
ਰਾਤ ਭਰ ਮੈਂ ਡੂੰਘਿਆਂ ਖੂਹਾਂ ‘ਚ ਉੱਤਰਦਾ ਰਿਹਾ।
----
ਉਹ ਸੀ ਜਾਦੂਗਰ ਉਹ ਕਮਰੇ ਵਿਚ ਹੀ ਲੈ ਆਇਆ ਬਹਾਰ,
ਮੈਂ ਖੜ੍ਹਾ ਬਾਹਰ ਹਵਾ ਵਿਚ ਰੰਗ ਹੀ ਭਰਦਾ ਰਿਹਾ।
----
ਫੁੱਲ ਵੀ ਸਨ, ਮਹਿਕ ਵੀ ਸੀ, ਰੰਗ ਵੀ ਸਨ ਬੇਸ਼ੁਮਾਰ,
ਸ਼ਹਿਰ ਤੇਰਾ, ਪਰ ਤੇਰੇ ਬਾਝੋਂ ਬੜਾ ਤਨਹਾ ਰਿਹਾ।
1 comment:
Kulwinder Ji, Bahut hi khubsurat Ghazal hai..
RUK GAYE TAAN MAUT, CHALNA ZINDAGI EH JAAN KE,
UMAR BHAR EK SHAKHS TAPDI RET TE CHALDA RIHAA.
WAAH .....Surinder Ratti
Post a Comment