ਸਰਾਪੇ ਬਿਰਖ਼ ਤੋਂ ਚੰਚਲ ਜਨੌਰਾਂ ਦੇ ਪਰਾਂ ਤੀਕਰ।
ਸਫ਼ਰ ਹੈ ਜ਼ਿੰਦਗੀ ਦਾ ਤਲਖ਼ੀਆਂ ਤੋਂ ਸੁਪਨਿਆਂ ਤੀਕਰ।
----
ਮਨਾਂ ਤੇ ਚਿਹਰਿਆਂ ਨੂੰ ਫ਼ਾਸਲੇ ਤੇ ਰੱਖਦੇ ਨੇ ਲੋਕੀਂ,
ਬੜਾ ਮੁਸ਼ਕਿਲ ਹੈ ਪੁੱਜਣਾ ਚਿਹਰਿਆਂ ਰਾਹੀਂ ਮਨਾਂ ਤੀਕਰ।
----
ਕੁਈ ਤਿਤਲੀ, ਕੁਈ ਜੁਗਨੂੰ, ਕੁਈ ਝਾਂਜਰ, ਕੁਈ ਅੱਥਰੂ,
ਬੜੇ ਰਸਤੇ ਨੇ ਯਾਰੋ ਜਜ਼ਬਿਆਂ ਤੋਂ ਜਜ਼ਬਿਆਂ ਤੀਕਰ।
----
ਕੁਈ ਖ਼ੁਸ਼ਬੂ ਉਡਾਉਂਦਾ ਦਰ ਮਿਰੇ ਤੇ ਦੇ ਰਿਹੈ ਦਸਤਕ,
ਬਹਾਰਾਂ ਜਿਸ ਤਰ੍ਹਾਂ ਆ ਜਾਣ ਖ਼ੁਦ ਚੱਲ ਕੇ ਖ਼ਿਜ਼ਾਂ ਤੀਕਰ।
-----
ਪਰਾਂ ਉੱਤੇ ਤਾਂ ਖਬਰੇ ਕਿੰਨੇ ਅਸਮਾਨਾਂ ਦਾ ਨਾਂ ਲਿਖਿਐ,
ਮਗਰ ਹੋਣੀ ਹੈ ਸਾਨੂੰ ਖਿੱਚ ਲਿਆਈ ਪਿੰਜਰਿਆਂ ਤੀਕਰ।
4 comments:
Bahut khoob !
dilon daad dinda han !!
ਪਰਾਂ ਉੱਤੇ ਤਾਂ ਖਬਰੇ ਕਿੰਨੇ ਅਸਮਾਨਾਂ ਦਾ ਨਾਂ ਲਿਖਿਐ,
ਮਗਰ ਹੋਣੀ ਹੈ ਸਾਨੂੰ ਖਿੱਚ ਲਿਆਈ ਪਿੰਜਰਿਆਂ ਤੀਕਰ।
ਸਾਹਿਤਕ ਸਲਾਮ ਪ੍ਰੋ. ਜਸਪਾਲ ਘਈ ਜੀ ,
ਅੱਛੀ ਗ਼ਜ਼ਲ ਪੜ੍ਹਨ ਲਈ ਮਿਲੀ ਹੈ ,
ਮਨਾਂ ਤੇ ਚਿਹਰਿਆਂ ਨੂੰ ਫਾਸਲੇ ਤੇ ਰੱਖਦੇ ਨੇ ਲੋਕੀ
ਬੜਾ ਮੁਸ਼ਕਿਲ ਹੈ ਪੁੱਜਣਾ ਚਿਹਿਰਆਂ ਰਾਹੀਂ ਮਨਾਂ ਅੰਦਰ
ਇਵੇਂ ਹੀ ਦਰਸ਼ਨ ਦਿੰਦੇ ਰਹੋ , ਰੱਬ ਚੜ੍ਹਦੀ ਕਲਾ ਤੇ ਖੁਸ਼ ਰੱਖੇ
Jaspal Ghai di eh ghazal bahut hi uttam darze di hai.Pl Mainu mail kr deo.
wah kya khoob kiha :
ਪਰਾਂ ਉੱਤੇ ਤਾਂ ਖਬਰੇ ਕਿੰਨੇ ਅਸਮਾਨਾਂ ਦਾ ਨਾਂ ਲਿਖਿਐ,
ਮਗਰ ਹੋਣੀ ਹੈ ਸਾਨੂੰ ਖਿੱਚ ਲਿਆਈ ਪਿੰਜਰਿਆਂ ਤੀਕਰ।
Post a Comment