ਅਦਬ ਸਹਿਤ
ਤਨਦੀਪ
ਦਿਲ
ਨਜ਼ਮ
ਦਿਲ ਮੇਰਾ ਹੈ ਫਿਰ ਵਿਗੜ ਗਿਆ
ਝਟਕਾ ਲਗਾਇਆ ਜਾਏਗਾ।
ਸੂਲੀ ‘ਤੇ ਚੜ੍ਹਦਾ ਹਰ ਕੋਈ
ਬਿਜਲੀ ਤੇ ਚੜ੍ਹਾਇਆ ਜਾਏਗਾ।
.................
ਇਹਦੀ ਧੜਕਨ ਸਰਪਟ ਘੋੜਾ ਹੈ
ਸਭ ਹੱਦਾਂ ਬੰਨੇ ਟੱਪ ਜਾਵੇ।
ਇਹਦਾ ਖੂਨ-ਦਬਾਅ ਹੈ ਤੁਗ਼ਿਆਨੀ
ਦਿਲ ਵਾਲਾ, ਦਿਲ ਨਾ ਵੱਟ ਖਾਵੇ।
................
ਕੁਝ ਆਪਣਾ ਆਪ ਵਿਖਾਉਣਾ ਸੀ
ਕੁਝ ਡਾਕਟਰ ਨੂੰ ਅਜ਼ਮਾਉਣਾ ਸੀ।
ਦਿਲ ਆਇਆ ਆਪਣੀ ਆਈ ‘ਤੇ
ਇਹਨੇ ਦਿਲ ਦਾ ਰਾਗ ਵੀ ਗਾਉਣਾ ਸੀ।
..................
ਇਹ ਜ਼ਿੰਦਗੀ ਸਦਾ ਹੀ ਲੰਘਦੀ ਰਹੀ
ਟਿੱਬੇ, ਥਲ, ਨਦੀਆਂ ਤੇ ਸਾਗਰ।
ਉੱਡੀ ਇਹ ਵਿਰੋਧੀ ਪੌਣਾਂ ਵਲ
ਦੀਵਾਰ ‘ਚੋਂ ਖੋਲ੍ਹੇ ਇਸ ਸਦਾ ਦਰ।
..................
ਜੋ ਮੌਤ ਪਕੜਦੇ ਮੁੱਠੀ ਵਿਚ
ਜੀਵਨ ਦਾ ਜਸ਼ਨ ਮਨਾਉਂਦੇ ਨੇ।
ਤੇ ‘ਨ੍ਹੇਰੀਆਂ, ਕਾਲੀਆਂ ਰਾਤਾਂ ਵਿਚ
ਸੂਰਜ ਦਾ ਗੀਤ ਬਣਾਉਂਦੇ ਨੇ।
No comments:
Post a Comment