ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Thursday, September 24, 2009

ਕੁਲਵਿੰਦਰ - ਗ਼ਜ਼ਲ

ਗ਼ਜ਼ਲ

ਇਨ੍ਹਾਂ ਰੁੱਖਾਂ ਦੀਆਂ ਛਾਵਾਂ ਨੇ ਲੂਹ ਦੇਣੇ ਬਦਨ ਯਾਰੋ।

ਮਘਾਵਣਗੇ ਜੋ ਰੂਹਾਂ ਨੂੰ ਉਹ ਅੱਗ ਦੇ ਫੁੱਲ ਹਨ ਯਾਰੋ।

-----

ਮੇਰੀ ਬਸਤੀ ਚ ਕਿਉਂ ਹਰ ਦਿਨ ਹੀ ਸੂਹੇ ਫੁੱਲ ਸੜਦੇ ਨੇ,

ਤੇ ਰਾਤਾਂ ਨੂੰ ਕਿਉਂ ਸ਼ਮਸ਼ਾਨ ਚੋਂ ਚੀਕਾਂ ਸੁਣਨ ਯਾਰੋ।

-----

ਮੇਰੇ ਸ਼ਿਅਰਾਂ ਦੀਆਂ ਟ੍ਹਾਣਾਂ ਤੇ ਇਹ ਜੋ ਫੁੱਲ ਖਿੜ ਆਏ,

ਜਾਂ ਇਹ ਬਖ਼ਸ਼ਿਸ਼ ਤੁਹਾਡੀ ਹੈ ਜਾਂ ਕੰਡਿਆਂ ਦੀ ਚੁਭਨ ਯਾਰੋ।

------

ਸਮੁੰਦਰ ਹੋ ਕੇ ਵੀ ਮੈਂ ਸ਼ਾਂਤ ਕਰ ਸਕਦਾ ਨਹੀਂ ਉਸਨੂੰ,

ਮੈਂ ਰੇਤੇ ਦੀ ਨਦੀ ਦਾ ਰੋਜ਼ ਹੀ ਸੁਣਦਾਂ ਰੁਦਨ ਯਾਰੋ।

-----

ਮੈਂ ਵਾਸੀ ਬਰਫ਼ ਦੇ ਜੰਗਲ਼ ਦਾ ਹਾਂ ਪਰ ਜਿਸਮ ਸੜਦਾ ਹੈ,

ਘਣੇ ਬਰਫ਼ੀਲੇ ਜੰਗਲ਼ ਵਿਚ ਵੀ ਹੈ ਕੈਸੀ ਜਲਨ ਯਾਰੋ।

-----

ਹਨੇਰਾ ਪਾਰ ਕਰਨਾ ਹੈ ਤਾਂ ਨਾ ਰੁਕਿਉ ਤੁਸੀਂ ਰਾਹ ਵਿਚ,

ਯਕੀਨਨ ਹੀ ਦਿਸੇਗੀ ਅੰਤ ਸੂਰਜ ਦੀ ਕਿਰਨ ਯਾਰੋ।


2 comments:

SURINDER RATTI said...

Kulwinder Ji,

Bohot laajwaab Ghazal Likhi hai .....
SAMUNDAR HO KE VI MAIN SHAAT KAR SAKDA NAHIN USNU, MAIN RETE DI NADI DA ROZ HI SUNDA HAAN RUDAN YAARO.

Rajinderjeet said...

Ghazal de shear rooh tak pahunchde ne Kulwinder ji...