ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Wednesday, September 30, 2009

ਬਿੰਦਰ ਬਿਸਮਿਲ - ਗ਼ਜ਼ਲ

ਨਾਮ: ਰਵਿੰਦਰ ਸਿੰਘ

ਸਾਹਿਤਕ ਨਾਮ: ਬਿੰਦਰ ਬਿਮਮਿਲ

ਅਜੋਕਾ ਨਿਵਾਸ: ਪੈਨਸੈਲਵੇਨੀਆ, ਯੂ.ਐੱਸ.ਏ.

ਕਿਤਾਬਾਂ: ਹਾਲੇ ਪ੍ਰਕਾਸ਼ਿਤ ਨਹੀਂ ਹੋਈ।

-----

ਬਿੰਦਰ ਬਿਸਮਿਲ ਜਨਾਬ ਉਲਫ਼ਤ ਬਾਜਵਾ ਹੋਰਾਂ ਦਾ ਹੋਣਹਾਰ ਸ਼ਾਗਿਰਦ ਹੈਆਪਣੇ ਆਪ ਨੂੰ ਦਾਗ਼ ਸਕੂਲਦਾ ਵਿਦਿਆਰਥੀ ਹੋਣ ਉਪਰ ਉਸਨੂੰ ਨਾਜ਼ ਹੈਦਾਗ਼ ਘਰਾਣੇ ਦੀਆਂ ਖ਼ੂਬੀਆਂ: ਜ਼ਬਾਨ ਦੀ ਲਤਾਫ਼ਤ, ਮੁਹਾਵਰੇ ਦੀ ਠੇਠਤਾ, ਸਹਿਜ-ਬਿਆਨੀ, ਸੋਜ਼, ਦਰਦ ਆਦਿ ਉਸਦੀ ਸ਼ਾਇਰੀ ਵਿਚ ਉਪਲਬਧ ਹਨਉਹ ਗ਼ਜ਼ਲ ਦੇ ਨਾਲ ਨਾਲ ਨਜ਼ਮ ਵੀ ਲਿਖਦਾ ਹੈ

********

ਦੋਸਤੋ! ਅੱਜ ਸੁਰਿੰਦਰ ਸੋਹਲ ਜੀ ਨੇ ਬਿੰਦਰ ਬਿਸਮਿਲ ਜੀ ਦੀ ਇੱਕ ਬੇਹੱਦ ਖ਼ੂਬਸੂਰਤ ਗ਼ਜ਼ਲ ਅਤੇ ਕੁਝ ਲਘੂ ਨਜ਼ਮਾਂ ਭੇਜੀਆਂ ਹਨ, ਜਿਨ੍ਹਾਂ ਨੂੰ ਆਰਸੀ ਸ਼ਾਮਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ।। ਸੋਹਲ ਸਾਹਿਬ ਦਾ ਬੇਹੱਦ ਸ਼ੁਕਰੀਆ ਅਤੇ ਬਿਸਮਿਲ ਜੀ ਨੂੰ ਆਰਸੀ ਦੇ ਤਮਾਮ ਲੇਖਕ / ਪਾਠਕ ਸਾਹਿਬਾਨਾਂ ਵੱਲੋਂ ਖ਼ੁਸ਼ਆਮਦੀਦ।

ਅਦਬ ਸਹਿਤ

ਤਨਦੀਪ ਤਮੰਨਾ

*********

ਗ਼ਜ਼ਲ

ਅਜ਼ਮਤਾਂ-ਖ਼ੁਦਦਾਰੀਆਂ-ਹੁਸ਼ਿਆਰੀਆਂ

ਹੁਸਨ ਮੂਹਰੇ ਸਾਰੀਆਂ ਹੀ ਹਾਰੀਆਂ

-----

ਦੂਰੀਆਂ-ਮਜਬੂਰੀਆਂ-ਦੁਸ਼ਵਾਰੀਆਂ

ਮੇਰੀ ਕਿਸਮਤ ਵਿਚ ਨੇ ਲਿਖੀਆਂ ਸਾਰੀਆਂ

-----

ਮੇਰੇ ਕੋਲੋਂ ਯਾ ਖ਼ੁਦਾ! ਰੱਖੀਂ ਪਰ੍ਹੇ,

ਦੌਲਤਾਂ-ਮਸ਼ਹੂਰੀਆਂ-ਸਰਦਾਰੀਆਂ

-----

ਦਰ ਮੇਰੀ ਤਕਦੀਰ ਦੇ ਖੁੱਲ੍ਹਣ ਕਿਵੇਂ?

ਤੂੰ ਤਾਂ ਰੱਖਦੈਂ ਬੰਦ ਬੂਹੇ ਬਾਰੀਆਂ

-----

ਹਾਲ ਫਿਰ ਕਹਿਣਾ ਕੀ ਉਸਦੇ ਹਾਲ ਦਾ,

ਜਿਸ ਤੇ ਪਾਉਂਦਾ ਇਸ਼ਕ ਜ਼ਿੰਮੇਵਾਰੀਆਂ

-----

ਹੋ ਗਿਆਂ ਮੈਂ ਦੂਰ ਅਪਣੇ ਆਪ ਤੋਂ,

ਬੇਵਫ਼ਾ ਦੇ ਨਾਲ ਲਾ ਕੇ ਯਾਰੀਆਂ

-----

ਖ਼ੂਬਸੂਰਤ ਸੂਰਤਾਂ ਇਸ ਇਸ਼ਕ ਨੇ,

ਡੋਬੀਆਂ ਤੇ ਕੁਝ ਡੁਬੋ ਕੇ ਤਾਰੀਆਂ

-----

ਵੇਚਦੇ ਨੇ ਲੋਕ ਏਥੇ ਜਿਣਸ ਵਾਂਗ,

ਸ਼ੋਖ਼ੀਆਂ-ਸਰਦਾਰੀਆਂ-ਫ਼ਨਕਾਰੀਆਂ

-----

ਇਹ ਵੀ ਬਿਸਮਿਲਵਾਸਤੇ ਵਰਦਾਨ ਨੇ,

ਝੂਠੀਆਂ ਹਮਦਰਦੀਆਂ ਗ਼ਮਖ਼ਾਰੀਆਂ

========

ਬਿੰਦੂ

ਨਜ਼ਮ

ਜ਼ਿੰਦਗੀ

ਇਕ ਦੀਵਾ

ਜਿਸਦਾ ਤੇਲ

ਮੁੱਕਦਾ ਜਾਂਦੈ

======

ਸੱਚਾਈ

ਨਜ਼ਮ

ਫੁੱਲਾਂ ਦੀ ਛੋਹ

ਕੰਡਿਆਂ ਦੀ

ਚੋਭ ਤੋਂ ਪਹਿਲਾਂ

ਨਹੀਂ ਮਾਣੀ ਜਾ ਸਕਦੀ

=====

ਯਾਦਾਂ

ਨਜ਼ਮ

ਸੋਗੀ ਦਿਨਾਂ ਵਿਚ

ਬੀਤ ਚੁੱਕੇ

ਸ਼ਗਨਾਂ ਜਿਹੇ

ਪਲਾਂ ਦਾ ਇਹਸਾਸ

=====

ਗ਼ਰੀਬ ਦਾ ਘਰ

ਨਜ਼ਮ

ਤੀਲਾ ਤੀਲਾ

ਜੋੜ ਕੇ

ਬਣਾਇਆ

ਇਕ ਆਲ੍ਹਣਾ

1 comment:

ਬਖ਼ਸ਼ਿੰਦਰ ਉਹ ਦਾ ਨਾਮ ਹੈ! said...

ਬਿਸਮਲ ਕਮਾਲ, ਸੋਹਲ ਸ਼ੁਕਰੀਆ
-ਬਖ਼ਸ਼ਿੰਦਰ