ਮੇਰੀ ਕਵਿਤਾ
ਨਜ਼ਮ
ਮੇਰੀ ਕਵਿਤਾ
ਅੱਖਰਾਂ ਦੀ ਜਟਿਲ ਖੇਡ ਤੋਂ
ਤ੍ਰਹਿੰਦੀ ਹੈ
ਉਹ ਇਸ ਤੋਂ ਪਾਰ ਜਾਣਾ ਲੋਚਦੀ ਹੈ
ਉਸ ਪਾਰ
ਜਿਥੇ ਸਿਰਫ਼ ਅਹਿਸਾਸ ਜਿਉਂਦਾ ਹੈ
ਤੇ
ਅੰਨ੍ਹੀ ਸੋਚ ਦਾ ਨਸੀਬ
ਜ਼ਹਿਰ ਬਣਦਾ ਹੈ
ਜਿਥੇ ਸਵਾਲਾਂ ਦੇ ਜਵਾਬ
ਪਹਿਲੇ ਅਤੇ ਆਖ਼ਰੀ ਝੂਠ ਤੋਂ ਮੁਨਕਰ ਹੁੰਦੇ ਨੇ
.........
ਮੇਰੀ ਕਵਿਤਾ
ਕੰਜਕ ਦੀ ਗਾਨੀ ਦਾ
ਨਸੀਬ ਬਣਨਾ ਲੋਚਦੀ ਹੈ...!
======
ਹਾਰ
ਨਜ਼ਮ
ਕਿਸ ਸਰੂਰ 'ਚ
ਬੈਠਾ ਹੈ ਤਪੱਸਵੀ
ਅੰਤਰ ਆਤਮਾ ਸੰਗ
ਕਰ ਰਿਹੈ ਗੁਫ਼ਤਗੂ
ਕਿਸ ਗ਼ਰੂਰ 'ਚ
ਰਕਸ ਵਿਚ ਹੈ ਰੌਸ਼ਨੀ
ਫੈਲ ਰਹੀ ਹੈ
ਅਨੰਤ ਸਮੇਂ ਦੀ ਤਾਲ ਵਿਚ
...........
ਮੁਕਾਬਲਾ ਹੈ
ਤਪੱਸਵੀ ਅਤੇ ਰੌਸ਼ਨੀ ਦਾ
ਵੇਖੋ ਕੌਣ ਹਾਰਦਾ ਹੈ!
2 comments:
Respected Bibi Jio
It is a great pleasure to read your poetry. Your wording is a real delight to enjoy. May God bless you at all the times. Regards.
Mota Singh Sarai
Walsall
ਮਤਲਬ......ਏਨਾਂ ਡੁੱਬਕੇ ਲਿਖਣ ਵਾਸਤੇ ਕਿਹੋ ਜਿਹੇ ਮਾਨਸਿਕ ਧਰਾਤਲ ਨੂੰ ਤੁਸੀਂ ਆਪਣਾਂ ਇਹਨਾਂ ਪਲਾਂ ਦਾ ਮਹਿਮਾਨ ਬਣਾਇਆ ਹੋਵੇਗਾ.....ਅੱਗ ਦੇ ਦਰਿਆ ਤੋਂ ਪਰਲੇ ਪਾਰ ਦੀ ਮਿੱਟੀ ਦੇ ਦਰਦ ਦਾ ਅਹਿਸਾਸ ਹੈ ਤੁਹਾਨੂੰ.....
ਦਰਵੇਸ਼
Post a Comment