"...ਆਹਲਣੇ ਵਿੱਚ ਹੋਰ ਸੀ, ਤੇ ਟਾਹਣੀਆਂ ਉੱਪਰ ਜੁਦਾ,
ਉਡਦੀਆਂ ਚਿੜੀਆਂ ਦਾ ਸੀ, ਪੌਣਾਂ 'ਤੇ ਲਗਦਾ ਭਾਰ ਹੋਰ...।"
ਗ਼ਜ਼ਬ ਦਾ ਖ਼ਿਆਲ ਹੈ। ਸਾਰੀ ਗ਼ਜ਼ਲ ਬਹੁਤ ਖ਼ੂਬ! ਮੇਰੇ ਵੱਲੋਂ ਦਿਲੀ ਮੁਬਾਰਕਬਾਦ ਕਬੂਲ ਕਰੋ।
ਅਦਬ ਸਹਿਤ
ਤਨਦੀਪ ‘ਤਮੰਨਾ’
**********
ਗ਼ਜ਼ਲ
ਪਰਖਦੇ ਹਾਲੇ ਤੁਸੀਂ, ਮੇਰਾ ਜ਼ਰਾ ਇਤਬਾਰ ਹੋਰ ।
ਵੇਖਦੇ ਟੁਟਦਾ ਅਸੀਂ, ਥੋਡਾ ਨਵਾਂ ਇਕਰਾਰ ਹੋਰ ।
----
ਨਜ਼ਰ 'ਚੋਂ ਸੁੱਕੀ ਨਹੀਂ, ਹਾਲੇ ਖ਼ਿਆਲਾਂ ਦੀ ਨਦੀ,
ਪਰਖਦਾਂ ਮੈਂ ਭਾਲ਼ਕੇ, ਤਾਂ ਹੀ ਨਵੇਂ ਪਤਵਾਰ ਹੋਰ ।
-----
ਆਹਲਣੇ ਵਿੱਚ ਹੋਰ ਸੀ, ਤੇ ਟਾਹਣੀਆਂ ਉੱਪਰ ਜੁਦਾ,
ਉਡਦੀਆਂ ਚਿੜੀਆਂ ਦਾ ਸੀ, ਪੌਣਾਂ 'ਤੇ ਲਗਦਾ ਭਾਰ ਹੋਰ।
-----
ਲਿਖਦੀਆਂ ਉਂਗਲਾਂ ਦੇ ਨੇੜੇ, ਤੁਰੇ ਜਦ ਸਾਇਆ ਤਿਰਾ,
ਅੱਖਰਾਂ ਨੂੰ ਪੇਸ਼ ਕਰਦੈ, ਦਰਦ ਫਿਰ ਇਜ਼ਹਾਰ ਹੋਰ ।
-----
ਆਖ ਚੁੱਕਾ ਸੀ ਉਦੋਂ ਮੈਂ, ਜੁਗਨੂੰਆਂ ਨੂੰ ਅਲਵਿਦਾ,
ਗੀਤ ਚਾਨਣ ਦਾ ਕਿਸੇ, ਮੰਗਿਆ ਜਦੋਂ ਇੱਕ ਵਾਰ ਹੋਰ।
-----
ਚੁੱਪ ਮੇਰੀ ਦੇ ਪਖੇਰੂ, ਉੱਡ ਨਾ ਜਾਵਣ "ਅਜ਼ੀਮ "
ਰੰਗ ਨਾ ਮੇਰੇ ਲਹੂ ਵਿੱਚ, ਆਪਣੇ ਇਨਕਾਰ ਹੋਰ ।
4 comments:
ਜੀਓ......
Har vaar vaanf aitki v khoob Shekharji.
ਸੁੰਦਰ.....
Azeem sahab, tuhada rang tuhada andaz pyara hai.
"ih ghazal taa ajj mainu kar gai sarshaar hor........
Post a Comment