ਮੰਨ ਮੁਹੰਮਦ ਮਾਰਕਸ ਮੂਸਾ ਮਾਉ ਪੀਰ,
ਛੇਕ ਨਾ ਆਪਣੇ ਹਿਰਦਿਓਂ ਨਾਨਕ, ਬੁੱਧ, ਕਬੀਰ।
------
ਬੇਸੁਰ ਭੌਂਦੀ ਭੀੜ ਹੈ, ਵਿਰਲੇ ਬਣਦੇ ਮੀਤ,
ਜੀਵਨ ਸੋਝੀ ਆਉਂਣ ਤੱਕ ਜੀਵਨ ਜਾਂਦਾ ਬੀਤ।
------
ਬਿਨ ਮਾਣੇ ਹੀ ਰਹਿ ਗਏ ਰੂਪ ਰਾਗਣੀ ਜਾਮ,
ਕਿਰਸਾਂ ਕਰਦੇ ਪਾ ਲਈ ਮੈਂ ਉਮਰਾ ਤੇ ਸ਼ਾਮ।
-----
ਨਾ ਗਲ਼ੀਆਂ, ਨਾ ਡੰਡੀਆਂ, ਥਲ ਇੱਕ ਪੰਧ ਅਨੰਤ,
ਭਟਕੇ ਸੱਸੀ ਬੌਂਦਲ਼ੀ ਖੋਇਆ ਜਿਸਦਾ ਕੰਤ।
------
ਸਾਹ ਮੁੱਕੇ ਦੇਹ ਖ਼ਾਕ ਹੈ, ਕੀਹਦੀ ਕਰਦੈਂ ਭਾਲ਼,
ਇੱਕੋ ਜਿਹੀਆਂ ਢੇਰੀਆਂ, ਕਿਧਰੇ ਦੀਵਾ ਬਾਲ਼।
-----
ਸਾਹ ਮੁੱਕੇ ਦੇਸ ਖ਼ਾਕ ਹੈ, ਢੇਰੀ ਢੇਰੀ ਲਾਸ਼,
ਮਿੱਟੀ ਸੱਭੇ ਢੇਰੀਆਂ, ਕੀਹਦੀ ਕਰੇਂ ਤਲਾਸ਼।
-----
ਨੀਂਦਰ ਚਿੰਤਾ ਸੌਂਕਣਾਂ, ਇੱਕ ਆਏ ਇੱਕ ਜਾਏ,
ਇੱਕ ਤਨ ਮਨ ਹਰਿਆ ਕਰੇ ਦੂਜੀ ਲਹੂ ਸੁਕਾਏ।
-----
ਕਾਹਲ਼ੀ ਨਾਮ ਏ ਕਾਲ਼ ਦਾ, ਜੀ ਨਾ ਵਾਂਗ ਕਮਾਨ,
ਗਿਣਵੇਂ ਮਣਕੇ ਕੋਲ਼ ਨੇ ਮਾਲ਼ਾ ਕਰ ਲੈ ਜਾਨ।
-----
ਲੰਮੀ ਉਮਰ ਅਰੋਗ ਦੇਹ ਵਿਰਸਾ ਨਾ ਤਕ਼ਦੀਰ,
ਪੈਂਦੀ ਆਪ ਕਮਾਵਣੀ, ਮੇਹਨਤ ਕਰ ਤਦਬੀਰ।
-----
ਲੰਮੀ ਰਾਤ ਉਨੀਂਦਰਾ, ਸੋਚਾਂ ਹਾਵੇ ਆਹ,
ਸੁਪਨੇ ਮੇਰੇ ਸੌਣ ਦਾ ਬਣਦੇ ਹੈਨ ਗਵਾਹ।
4 comments:
Wah Rampuri saahib wah.....tusin fer ehsaas dawa ditta ki Rampur di aab-o-hawaa vich saah laina kidda vadda vardaan hai....I am proud to be living there....
Doha behad bhaavpoorat vidha hai ate Rampuri sahab nu is te aboor haasil hai, ik ik doha jeevan da nichor hai.
Rampuri ji di kalam nu salaam !
rub ihna nu lambi umar bakhshe !!
Wah kiya ravangi hai...artha samet.
Post a Comment