ਗੁਲਚੀਨੀ ਦੇ ਪੱਤਿਆਂ ‘ਤੇ ਕੀ ਲਿਖਿਆ ਤੇਰਾ ਨਾਂ।
ਜੀਕਣ ਰੱਖ ਰੱਖ ਕੇ ਅੰਗਾਰੇ ਸਾੜ ਲਈ ਹੈ ਛਾਂ।
-----
ਮੇਰੇ ਘਰ ਵਿਚ ਮੌਲਸਰੀ ਦਾ ਬੂਟਾ ਮੌਲ ਪਿਆ,
ਪਰ ਚੰਦਰਾ ਕੁਮਲ਼ਾ ਜਾਂਦਾ ਹੈ ਤੇਰਾ ਨਾਮ ਲਿਆਂ।
-----
ਇਸ ‘ਚੋਂ ਵੀ ਤੇਰੇ ਨਕਸ਼ਾਂ ਦਾ ਝੌਲ਼ਾ ਪੈਂਦਾ ਹੈ,
ਸ਼ਾਮੀਂ ਸਾਡੇ ਘਰ ਆਵੇ ਜੋ, ਤੇਰੇ ਰੁੱਖ ਦੀ ਛਾਂ।
-----
ਨਕਲੀ ਬੇਖ਼ੁਸ਼ਬੋਏ ਫੁੱਲ ਕਮਰੇ ਅੰਦਰ ਤਕ ਕੇ,
ਗਮਲੇ ਦੇ ਵਿਚ ਲਗੀਆਂ ਅਸਲੀ ਥੋਰ੍ਹਾਂ ਹਸਦੀਆਂ।
-----
ਸੂਲ਼ਾਂ ਦਾ ਗੁੱਛਾ ਦ੍ਹੇ ਉਸ ਨੇ ਮੈਨੂੰ ਇੰਝ ਕਿਹਾ,
ਥੋਰ੍ਹਾਂ ਦੀ ਥਾਂ ਹੁਣ ਮੈਂ ਗੇਂਦੇ ਵਰਗੇ ਗੀਤ ਲਿਖਾਂ।
-----
ਚੌਰਸਤਾ ਕਰਦਾ ਹੈ ਸਾਜ਼ਿਸ਼, ਮਨ ਹੀ ਮਨ ਅੰਦਰ,
ਉਸ ਤੋਂ ਚੋਰੀ ਪਗਡੰਡੀਆਂ ਸੜਕਾਂ ਨੂੰ ਜਾ ਮਿਲ਼ੀਆਂ।
1 comment:
ਕਦੇ ਕਦੇ ਏਨੇਂ ਹੀ ਖੂਬਸੂਰਤ ਗੀਤ ਵੀ ਲਿਖ ਲੈਣੇਂ ਚਾਹੀਦੇ ਨੇ...... ਦਰਵੇਸ਼
Post a Comment