ਅਰਥਾਂ ਨੂੰ ਦੇ ਤਿਲਾਂਜਲੀ ਕਵਿਤਾ ਜੋ ਤੂੰ ਰਚੀ।
ਦਿਲ ਦੇ ਦਰੀਂ ਨਾ ਅਪੜੀ ਰਾਹ ਵਿਚ ਹੀ ਮਰ ਗਈ।
-----
ਲਹਿਰਾਂ ‘ਚ ਤਾਂ ਹੀ ਫ਼ੈਲਦੀ ਜਾਂਦੀ ਹੈ ਸਨਸਨੀ
ਲਬ ਲਬ ਹੈ ਸਾਗਰ ਫੇਰ ਵੀ ਜਪਦਾ ਨਦੀ ਨਦੀ।
-----
ਪਰਯੋਗਸ਼ਾਲਾ ਵਿਚ ਜਿਵੇਂ ਕਲੀਆਂ ਦੀ ਪਰਖ ਸੀ,
ਆਲੋਚਕਾਂ ਦੇ ਹੱਥ ਮੇਰੀ ਨਜ਼ਮ ਆ ਗਈ।
-----
ਜਿਹੜੇ ਸ਼ਰੀਂਹ ਦੇ ਪੱਤ ਤਿਰੇ ਬੂਹੇ ‘ਤੇ ਸੀ ਸਜੇ,
ਉਹ ਸੁਕ ਗਿਆ ਹੈ ਉਸ ਨੂੰ ਮੇਰੇ ਦੁਖ ਦੀ ਸਾਰ ਸੀ।
-----
ਫੜ ਫੜ ਕੇ ਸੰਦਲੀ ਤਿਤਲੀਆਂ ਪੁਸਤਕ ‘ਚ ਲਾ ਲਵੇ,
ਪੱਥਰ ਜਿਹਾ ਦਿਲ ਰਖਦਾ ਹੈ ਨਾਜ਼ਕ ਜਿਹੀ ਰੁਚੀ।
No comments:
Post a Comment