ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Tuesday, October 27, 2009

ਡਾ: ਅਮਰਜੀਤ ਕੌਂਕੇ - ਨਜ਼ਮ

ਲਾਲਟੈਣ

ਨਜ਼ਮ

ਕੰਜਕ ਕੁਆਰੀਆਂ ਕਵਿਤਾਵਾਂ ਦਾ

ਇੱਕ ਕਬਰਿਸਤਾਨ ਹੈ

ਮੇਰੇ ਸੀਨੇ ਅੰਦਰ

........

ਕਵਿਤਾਵਾਂ

ਜਿਹਨਾਂ ਦੇ ਜਿਸਮ ਚੋਂ ਅਜੇ

ਸੰਗੀਤ ਉਗਮਣਾ ਸ਼ੁਰੂ ਹੋਇਆ ਸੀ

ਤੇ ਉਹਨਾਂ ਦੇ ਅੰਗ

ਕੱਪੜਿਆਂ ਦੇ ਹੇਠ

ਜਵਾਨ ਹੋ ਰਹੇ ਸਨ

ਉਹਨਾਂ ਦੇ ਮਰਮਰੀ ਚਿਹਰਿਆ ਤੇ

ਅਜੇ ਸੁਰਖ਼ੀ ਆਉਂਣੀ ਸ਼ੁਰੂ ਹੋਈ ਸੀ

................

ਕਿ ਉਦੋਂ ਹੀ ਅਤੀਤ ਨੇ

ਉਹਨਾਂ ਵੱਲ ਗੁਸੈਲ ਅੱਖਾਂ ਨਾਲ਼ ਤੱਕਿਆ

ਵਰਤਮਾਨ ਨੇ

ਕੈਰੀਆਂ ਨਜ਼ਰਾਂ ਨਾਲ਼ ਵੇਖਿਆ

ਅਤੇ ਭਵਿੱਖ ਨੇ ਘੂਰੀ ਵੱਟੀ

.............

ਇਹਨਾਂ ਬਲ਼ਦੀਆਂ ਨਿਗਾਹਾਂ ਤੋਂ ਡਰ ਕੇ

ਮੈਂ ਉਹਨਾਂ ਕਵਿਤਾਵਾਂ ਨੂੰ

ਆਪਣੇ ਮਨ ਦੀ ਧਰਤੀ ਵਿਚ

ਡੂੰਘਾ ਦਬਾ ਦਿੱਤਾ

ਆਪਣੇ ਵੱਲੋਂ ਉਹਨਾਂ ਨੂੰ

ਗੂੜ੍ਹੀ ਨੀਂਦ ਸੁਆ ਦਿੱਤਾ

ਤੇ ਕਿਹਾ:

ਕਿ ਇਹ ਕਵਿਤਾਵਾਂ ਨੂੰ

ਪਿਆਰ ਕਰਨ ਦਾ ਸਮਾਂ ਨਹੀਂ

ਪਰ ਟਿਕੀ ਰਾਤ ਦੇ

ਖ਼ੌਫ਼ਨਾਕ ਹਨੇਰੇ ਵਿਚ

ਮੇਰੇ ਅੰਦਰ ਅਜੇ ਵੀ

ਉਹਨਾਂ ਦਾ ਭਿਆਨਕ ਹਾਸਾ ਗੂੰਜਦਾ

...........

ਦਿਲ ਦਹਿਲਾਉਂਦੀਆਂ ਚੀਕਾਂ

ਵੈਣਾਂ ਦੀ ਆਵਾਜ਼

ਮੇਰੇ ਮਨ ਦੀਆਂ ਕੰਧਾਂ ਨਾਲ਼

ਟਕਰਾ ਟਕਰਾ ਕੇ ਮੁੜਦੀ

ਆਵਾਜ਼ ਮੁੜਦੀ ਤੇ ਪੁੱਛਦੀ

ਕਿ ਸਾਡਾ ਗੁਨਾਹ ਕੀ ਸੀ??

...............

ਆਵਾਜ਼ ਪੁੱਛਦੀ

ਤਾਂ ਮੇਰੇ ਮਨ ਦੀ ਮਿੱਟੀ ਕੰਬਦੀ

ਕੰਬਦੀ ਤੇ ਤਿੜਕਦੀ

...........

ਤੇ ਮੈਂ

ਘਰ ਤੋਂ ਚੋਰੀ

ਸਮਾਜ ਤੋਂ ਚੋਰੀ

ਪਿੱਤਰਾਂ ਤੋਂ ਚੋਰੀ

ਹੱਥ ਵਿਚ

ਸਿਮਰਤੀਆਂ ਦੀ ਲਾਲਟੈਣ ਫੜੀ

ਸਾਰੇ ਕਬਰਿਸਤਾਨ ਦੀ

ਪ੍ਰਕਰਮਾ ਕਰਦਾ

.............

ਤੇ ਕੰਜਕ ਕੁਆਰੀਆਂ

ਕਵਿਤਾਵਾਂ ਦੀ ਕਬਰ ਤੇ

ਆਪਣੇ ਲਹੂ ਦਾ

ਇੱਕ-ਇੱਕ ਦੀਵਾ

ਬਾਲ਼ ਕੇ ਧਰਦਾ।

1 comment:

Unknown said...

sat sri akal

i found this site as a unique service to our punjabi literature and community.

i read late respceted RAJAB ALI JI ,SARDAR SUKHPAL SINGH JI, SHRI SURINDER SINGH JI AND FOUND VERY HEALTHY, MIND AND SOUL SOOTHING.

SO PLEASE KEEP ON DOING THIS GREAT SERVICE

SAT SRI AKAL

SHISHPAL SINGH