ਕੋਲ਼ ਜਦ ਤੀਲੇ ਨਾ ਸੀ ਬਣਦਾ ਕਿਵੇਂ ਫਿਰ ਆਲ੍ਹਣਾ।
ਹੈ ਬੜਾ ਮੁਸ਼ਕਿਲ ਇਹ ਜੀਵਨ ਸੁਪਨਿਆਂ ਤੇ ਪਾਲਣਾ।
-----
ਹਰ ਕਦਮ ‘ਤੇ ਹੈ ਗ਼ਮਾਂ ਸੰਗ ਦੋਸਤੀ ਐਸੀ ਪਈ,
ਹੋ ਗਿਆ ਸੌਖਾ ਹੈ ਹਰ ਮੁਸ਼ਕਿਲ ਨੂੰ ਹੁਣ ਪਹਿਚਾਨਣਾ।
-----
ਸੂਰਜਾਂ ਸੰਗ ਤੁਰਨ ਦੀ ਹੈ ਪੈ ਗਈ ਆਦਤ ਜਿੰਨੂ,
ਕੰਮ ਕਦ ਆਵੇਗਾ ਉਸਦੇ ਤਾਰਿਆਂ ਦਾ ਚਾਨਣਾ।
-----
ਜਾਨ ਭਾਵੇਂ ਲੈ ਲਵੋ ਤੇ ਟੋਟੇ ਟੋਟੇ ਕਰ ਦਿਓ,
ਕੰਮ ਤਾਂ ਮੇਰਾ ਰਿਹੈ ਨ੍ਹੇਰੇ ‘ਚ ਦੀਵੇ ਬਾਲਣਾ।
-----
ਚੈਨ ਮੇਰੇ ਨੂੰ ਜੋ ਤੀਲੀ ਲਾ ਕੇ ਫਿਰ ਪਰਤੇ ਨਹੀਂ,
ਉਹਨਾਂ ‘ਚੋਂ ਮੁਸ਼ਕਿਲ ਸੀ ਬੇਗਾਨਾ ਕੋਈ ਪਹਿਚਾਨਣਾ।
-----
ਜਦ ਹਫੇ ਹੁੱਟੇ ਨੂੰ ਸਾਵੇ ਬਿਰਖ਼ ਦੀ ਛਾਂ ਮਿਲ਼ ਗਈ,
ਛੱਡ ਦਿੱਤਾ ਹੋਰ ਕੋਈ ਫਿਰ ਠਿਕਾਣਾ ਭਾਲਣਾ।
-----
ਖ਼ੁਸ਼ਬੂਆਂ ਦੇ ਨਾਲ਼ ਨਫ਼ਰਤ ਤੇਰੀ ਕਿਸਮਤ ਹੋਏਗੀ,
ਮੇਰਿਆਂ ਲੇਖਾਂ ‘ਚ ਨਈਂ ਹੈ ਮਹਿਕ ਤਾਈਂ ਟਾਲਣਾ।
1 comment:
eh sheyar sohna lagiya
ਹਰ ਕਦਮ ‘ਤੇ ਹੈ ਗ਼ਮਾਂ ਸੰਗ ਦੋਸਤੀ ਐਸੀ ਪਈ,
ਹੋ ਗਿਆ ਸੌਖਾ ਹੈ ਹਰ ਮੁਸ਼ਕਿਲ ਨੂੰ ਹੁਣ ਪਹਿਚਾਨਣਾ।
Post a Comment