ਕਿਵੇਂ ਕਲੀਆਂ ਨੂੰ ਪਾਉਂਦਾ ਵਾਸਤਾ ਮੈਂ ਮੂੰਹ ਵਿਖਾਲਣ ਦਾ।
ਮਿਰੇ ਸਿਰ ਦੋਸ਼ ਆਇਆ ਹੈ ਸੁਗੰਧਾਂ ਨੂੰ ਉਧਾਲਣ ਦਾ।
-----
ਮਿਰੇ ਜ਼ਖ਼ਮਾਂ ਤੇ ਧਰਦੇ ਨੇ ਸਦਾ ਉਹ ਤੀਰ ਜਾਂ ਖ਼ੰਜਰ,
ਉਨ੍ਹਾਂ ਨੂੰ ਭਾ ਗਿਆ ਲਗਦੈ ਮਿਰਾ ਅੰਦਾਜ਼ ਤੜਫ਼ਣ ਦਾ।
-----
ਸਵਾਲਾਂ ਨੂੰ ਜਵਾਬਾਂ ਤੀਕ ਉਹ ਪੁੱਜਣ ਨਹੀਂ ਦਿੰਦੇ,
ਜਿਵੇਂ ਸ਼ਬਦਾਂ ਨੂੰ ਵੱਲ ਆਏਗਾ ਅਰਥਾਂ ਤੀਕ ਪੁੱਜਣ ਦਾ।
-----
ਤੁਹਾਨੂੰ ਫੁੱਲ ਪੱਤੇ ਦੇਣ ਦਾ ਵਾਅਦਾ ਨਹੀਂ ਕੋਈ,
ਅਜੇ ਕੀ ਮੌਲਣਾ-ਫਲਣਾ ਅਜੇ ਮਸਲਾ ਹੈ ਉੱਗਣ ਦਾ।
-----
ਚਿੰਗਾਰੀ ਮਿਲ ਹੀ ਜਾਣੀ ਸੀ ਯਕੀਨਨ ਅਣਬੁਝੀ ਕੋਈ,
ਸਮਾਂ ਮੈਨੂੰ ਹੀ ਮਿਲ ਸਕਿਆ ਨਾ ਅਪਣੀ ਰਾਖ ਫੋਲਣ ਦਾ।
2 comments:
ik ik sheyar kamal kiha.
ਸਵਾਲਾਂ ਨੂੰ ਜਵਾਬਾਂ ਤੀਕ ਉਹ ਪੁੱਜਣ ਨਹੀਂ ਦਿੰਦੇ,
ਜਿਵੇਂ ਸ਼ਬਦਾਂ ਨੂੰ ਵੱਲ ਆਏਗਾ ਅਰਥਾਂ ਤੀਕ ਪੁੱਜਣ ਦਾ।
ਚਿੰਗਾਰੀ ਮਿਲ ਹੀ ਜਾਣੀ ਸੀ ਯਕੀਨਨ ਅਣਬੁਝੀ ਕੋਈ,
ਸਮਾਂ ਮੈਨੂੰ ਹੀ ਮਿਲ ਸਕਿਆ ਨਾ ਅਪਣੀ ਰਾਖ ਫੋਲਣ ਦਾ।
sohni ghazal kehn lai vadhaiyan kabool karo.
...Rajinderjit Ji...mainu tuhaadi ghazal bari hi khoobsurat laggi...is ghazal vich tuhaada jazba kabal-e-tareef hai...thank you for sharing...all the best...sukhdarshan...
Post a Comment