ਨਜ਼ਮ
ਪੱਥਰ ਦਾ ਫੁੱਲ ਲੈ
ਮੈਂ ਖ਼ੁਦਾ ਕੋਲ਼ ਗਿਆ
ਕਿਹਾ:
ਇਸ ਵਿੱਚ ਰੰਗ,
ਮਹਿਕਾਂ ਭਰ ਦੇ
ਪਰ
ਖ਼ੁਦਾ
ਉਸ ਵਿੱਚੋਂ
ਆਪਣਾ ਅਕਸ ਲੱਭਣ ਲੱਗਾ
.................
ਲੱਖਾਂ ਮਹਿਕਾਂ ਕੁਰਬਾਨ ਕਰ ਦਿੱਤੀਆਂ
ਇੱਕ ਮਹਿਕ ਵਿਹੂਣੇ ਲਈ
ਪਰ
ਮੇਰਾ ਪੱਥਰ ਦਾ ਫੁੱਲ
ਮਹਿਕਾਂ ਦੀ ਤਾਬ ਨਾ ਝੱਲਦਾ ਹੋਇਆ
ਟੁੱਟ ਗਿਆ
ਪਤਾ ਨਹੀਂ
ਇਹ ਮੇਰੇ ਫੁੱਲ ਦੀ ਮੁਕਤੀ ਸੀ
ਜਾਂ
ਖ਼ੁਦਾ ਦੀ ਹੋਂਦ ਬਾਰੇ
ਮੇਰੀ ਭਟਕਣਾ ਦਾ ਇੱਕ ਅੰਤ।
1 comment:
ik sohni nazam.
Post a Comment