ਨਜ਼ਮ
ਜਿਸ ਤਰ੍ਹਾਂ ਤੁਸੀਂ ਆਖਦੇ ਹੋ
ਬਿਲਕੁਲ ਇਸੇ ਤਰ੍ਹਾਂ
ਬਹੁਤ ਚਿਰ ਪਹਿਲਾਂ
ਮੈਨੂੰ ਕਿਸੇ ਮਾਲੀ ਨੇ ਆਖਿਆ ਸੀ
...........
ਉਸਦੇ ਸਿਰ ‘ਤੇ ਪਰਨਾ ਸੀ
ਹੱਥ ਵਿਚ ਦਾਤੀ
ਤੇ ਉਹ ਫੁੱਲਾਂ ਨੂੰ
ਪਾਣੀ ਦੇ ਰਿਹਾ ਸੀ
.............
“..ਆਪ ਕੀ ਆਂਖਨ ਬਹੁਤ ਖ਼ੂਬਸੂਰਤ ਹੈਂ
ਬੀਬੀ ਜੀ!”
ਮੈਂ ਕੁਝ ਨਹੀਂ ਬੋਲੀ
ਪਰ ਘਰ ਜਾ ਕੇ ਬਹੁਤ ਹੱਸੀ ਸਾਂ
...............
ਆਗਲੇ ਦਿਨ ਮਾਲੀ ਨੇ
ਸਾਰੇ ਫੁੱਲ ਪੁੱਟ ਦਿੱਤੇ ਸਨ
ਤੇ ਮੇਰੇ ਵੱਲ ਉਹ
ਬਿਲਕੁਲ ਤੁਹਾਡੇ ਵਾਂਗ ਝਾਕਿਆ ਸੀ
No comments:
Post a Comment