ਨਜ਼ਮ
ਜਗਣਾ ਹੈ ਸਾਰੀ ਰਾਤ, ਖਾਧੀ ਦੀਵੇ ਨੇ ਕਸਮ।
ਜੰਗ ਹਨ੍ਹੇਰੇ ਨਾਲ਼ ਲੜਨੀ, ਸਵੇਰ ਹੋਣ ਤੱਕ।
...........
ਕਦੇ ਕੁਦਰਤ, ਕਦੇ ਬੰਦੇ ਦਾ ਜ਼ੁਲਮ ਜਾਰੀ,
ਮੈਂ ਸਫ਼ਰ ਤੋਂ ਨਾ ਮੁੜਾਂਗਾ, ਸਵੇਰ ਹੋਣ ਤੱਕ।
..........
ਹਨੇਰਿਆਂ ਦਾ ਮੌਸਮ, ਜੰਗਲ ਵਰਗੀ ਚੁੱਪ,
ਚੁੱਪ ਦੀ ਤੂੰ ਚੀਖ ਸੁਣ, ਸਵੇਰ ਹੋਣ ਤੱਕ।
.........
ਸੋਹਲ ਜਹੀ ਜਿੰਦ, ਬੁਲਬੁਲ ਗੁਟਾਰ ਦੀ,
ਮਸਲ ਹੁੰਦੀ ਰਹੀ ਬੇਵੱਸ, ਸਵੇਰ ਹੋਣ ਤੱਕ।
...........
ਮਾਸੂਮ ਘੁੱਗੀ ਨੇ ਕਦੋਂ, ਚਾਹੀ ਸੀ ਐਸੀ ਮੌਤ,
ਪੱਖੇ ਤੋਂ ਲਟਕਦੀ ਰਹੀ, ਜੋ ਸਵੇਰ ਹੋਣ ਤੱਕ।
..........
ਦੂਰ ਤੱਕ ਜੰਗਲ, ਇੱਕ ਇੱਕਲੀ ਮੇਰੀ ਜਿੰਦ,
ਤੂੰ ਹੈ ਜੁਗਨੂੰ ਜਗਦਾ ਰਹੀਂ, ਸਵੇਰ ਹੋਣ ਤੱਕ।
.........
ਰੇਤ ਜੰਗਲ ਘੁੱਪ ਹਨੇਰਾ, ਮੇਰੀ ਮੰਜ਼ਿਲ ਦੇ ਰਾਹ,
‘ਕੁੱਦੋਵਾਲ’ ਹੈ ਪਹੁੰਚਣਾ, ਯਾਰੋ! ਸਵੇਰ ਹੋਣ ਤੱਕ।
No comments:
Post a Comment