ਦੀਵਿਆਂ ਦਾ ਧਰਮ ਹੈ ਜਾਂ ਹੈ ਮੁਕੱਦਰ।
ਮੇਰਾ ਦਿਲ, ਕਿਉਂ ਮੇਰਾ ਦਿਲ, ਬਲ਼ਦਾ ਹੈ ਅਕਸਰ?
-----
ਪੌਣ ਨੇ ਪਲ ਭਰ ‘ਚ ਦਿੱਤਾ ਮੇਟ ਉਸਨੂੰ,
ਉਮਰ ਭਰ ਲਿਖਿਆ ਸੀ ਮੈਂ ਜੋ ਰੇਤ ਉੱਪਰ।
-----
ਮੈਂ ਨਦੀ ਹਾਂ ਖ਼ੁਦ ਨੂੰ ਟੁਕੜਾ ਟੁਕੜਾ ਕਰਕੇ,
ਮੈਂ ਕਈ ਰੰਗਾਂ ‘ਚ ਡਿੱਠਾ ਹੈ ਸਮੁੰਦਰ।
-----
ਜਿਸ ਨੂੰ ਤੂੰ ਸਮਝੇਂ ਸਿਤਾਰਾ ਖ਼ੂਬਸੂਰਤ,
ਉਹ ਮੇਰੇ ਵਾਂਗੂੰ ਖ਼ਲਾ ਵਿਚ ਭਟਕੇ ਪੱਥਰ।
-----
ਗੂੰਜ ਹਾਂ ਤੇ ਮਨ ‘ਚ ਮੇਰੇ ਡਰ ਹੈ ਏਹੋ,
ਖ਼ਤਮ ਹੋ ਜਾਣਾ ਮੈਂ ਤੈਨੂੰ ਮਿਲਣ ਤੀਕਰ।
-----
ਐ ਦਰਖਤੋ! ਸ਼ਾਂਤ ਹੋ ਜਾਵੋ ਤੁਸੀਂ ਵੀ,
ਚੀਕਦੀ ਫਿਰਦੀ ਹਵਾ ਜੰਗਲ਼ ਦੇ ਅੰਦਰ।
No comments:
Post a Comment