ਕਿਉਂ ਨ ਮਿਲ਼ਦਾ ਕਿਸੇ ਵੀ ਨਜ਼ਰ ਵਿਚ ਅਮਨ।
ਵਗ ਰਹੀ ਰੋਸ ਵਿਚ ਹੈ ਤੜਪਦੀ ਪਵਨ।
-----
ਰਾਤ ਖ਼ਾਮੋਸ਼ ਹੈ, ਦਿਲ ‘ਚ ਹੈ ਇਕ ਖ਼ਲਾ,
ਇਹ ਹੈ ਕਿਸ ਦਾ ਅਸਰ ਸੁੰਨ ਵੀ ਹੈ ਗਗਨ।
-----
ਨਾਲ਼ ਚਲਦਾ ਹਨੇਰੇ ‘ਚ ਸਾਇਆ ਕਦੋਂ,
ਛਡ ਕੇ ਤੁਰ ਜਾਣਗੇ ਨਾਲ਼ ਹਨ ਜੋ ਸਜਨ।
-----
ਭੀੜ ਹੈ, ਸ਼ੋਰ ਹੈ, ਖ਼ੌਫ਼ ਹੈ ਹਰ ਤਰਫ਼
ਸ਼ਹਿਰ ਵਿਚ ਇਹ ਕਿਹੀ ਧੁਖ਼ ਪਈ ਹੈ ਅਗਨ।
-----
ਉਮਰ ਭਰ ਕਰਦਾ ‘ਦਰਸ਼ਨ’ ਰਿਹਾ ਇਹ ਦੁਆ
ਹਰ ਨਜ਼ਰ ਚੋਂ ਵਫ਼ਾ ਦਾ ਹੋਏ ਆਗਮਨ ।
No comments:
Post a Comment