ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Friday, December 11, 2009

ਗੁਰਦਰਸ਼ਨ 'ਬਾਦਲ' - ਗ਼ਜ਼ਲ

ਗ਼ਜ਼ਲ

ਰੰਗ ਉਸਤੇ ਹੋਰ ਗੂੜ੍ਹਾ ਦਾਗ਼ ਦਾ ਹੋਇਆ ਕਰੇ।

ਦਾਜ ਦੀ ਚਾਦਰ ਨੂੰ ਜਦ ਵੀ ਉਹ ਕੁੜੀ ਧੋਇਆ ਕਰੇ।

-----

ਆਪਣੇ ਹੀ ਘਰ ਦੇ ਅੰਦਰ, ਜਦ ਬਿਗਾਨੀ ਬਣ ਗਈ,

ਆਪਣਾ ਘਰ ਯਾਦ ਕਰਕੇ, ਹੋਰ ਵੀ ਰੋਇਆ ਕਰੇ।

-----

ਸੁਰਖ਼ੁਰੂ ਇਕ ਬਾਪ ਹੋਇਆ, ਲਾਸ਼ ਤਾਈਂ ਤੋਰ ਕੇ,

ਹੰਝੂਆਂ ਥੀਂ ਰੋਜ਼ ਹੀ ਉਹ ਲਾਸ਼ ਮੂੰਹ ਧੋਇਆ ਕਰੇ।

-----

ਤੋੜਕੇ ਜਿਸ ਵੇਲ ਨਾਲ਼ੋਂ, ਪੱਤੀ ਇਹ ਕੀਤੀ ਜੁਦਾਅ,

ਵੇਲ ਵੀ ਉਸ ਨਾਲ਼ ਹੀ, ਜੀਆ ਕਰੇ, ਮੋਇਆ ਕਰੇ।

-----

ਔਸੀਆਂ ਦਾ ਪਾਣੀ ਪਾ-ਪਾ, ਦਰਦ ਦੀ ਥਾਲ਼ੀ ਦੇ ਵਿਚ,

ਯਾਦ ਦਾ ਆਟਾ ਉਹ ਕਮਲ਼ੀ, ਬੈਠ ਕੇ ਗੋਇਆ ਕਰੇ।

-----

ਗਿਰ ਕੇ ਮਿੱਟੀ ਵਿੱਚ ਮਿੱਟੀ ਹੋ ਰਹੇ ਹੰਝੂ ਉਦ੍ਹੇ,

ਹੈ ਕੁਈ ਦਰਦੀ ਜੋ ਅੱਗੇ ਆਪਣਾ ਕੋਇਆ ਕਰੇ?

-----

ਦੇ ਦਿਓ ਜਾਕੇ ਸੁਨੇਹਾਂ, ਉਸ ਅਭਾਗਣ ਨੂੰ ਕੁਈ,

ਐਵੇਂ ਬਾਦਲ ਦੇ ਵਿਛੋੜੇ, ਵਿੱਚ ਨਾ ਰੋਇਆ ਕਰੇ।

6 comments:

جسوندر سنگھ JASWINDER SINGH said...

ਤੋੜਕੇ ਜਿਸ ਵੇਲ ਨਾਲ਼ੋਂ,ਪੱਤੀ ਇਹ ਕੀਤੀ ਜੁਦਾਅ
ਵੇਲ ਵੀ ਉਸ ਨਾਲ਼ ਹੀ, ਜੀਆ ਕਰੇ ਮੋਇਆ ਕਰੇ।
ਲਾਜਬਾਬ

Rajinderjeet said...

Bahut kamaal..

ਤਨਦੀਪ 'ਤਮੰਨਾ' said...

ਤਨਦੀਪ! ਮੈਂ ਬਾਦਲ ਸਾਹਿਬ ਦੀ ਆਰਸੀ ਤੇ ਲੱਗੀ ਨਵੀਂ ਗਜ਼ਲ ਪੜ੍ਹ ਰਿਹਾਂ ਸਾਂ, ਬਹੁਤ ਪਸੰਦ ਆਈ ਦਾਰਸ਼ਨਿਕਤਾ ਭਰੀ ਸੋਚ, ਮੁੜ-ਮੁੜ ਮੈਨੂੰ ਬਾਵਾ ਬਲਵੰਤ ਦੀਆਂ ਪੜ੍ਹੀਆਂ ਲਿਖਤਾਂ ਦਾ ਚੇਤਾ ਆਉਣ ਲੱਗਾ। ਅਭਿਆਸ ਨਾਲ ਹੀ ਇੱਥੋਂ ਤੱਕ ਪਹੁੰਚਿਆ ਜਾ ਸਕਦਾ ਹੈ। ਉਸ ਗ਼ਜ਼ਲ ਦਾ ਖ਼ਾਸ ਕਰਕੇ ਇਹ ਸ਼ਿਅਰ ਮੈਨੂੰ ਬਹੁਤ ਪਸੰਦ ਆਇਆ:

ਰੰਗ ਉਸਤੇ ਹੋਰ ਗੂੜ੍ਹਾ ਦਾਗ ਦਾ ਹੋਇਆ ਕਰੇ
ਦਾਜ ਦੀ ਚਾਦਰ ਨੂੰ ਜਦ ਵੀ ਉਹ ਕੁੜੀ ਧੋਇਆ ਕਰੇ

ਅੱਗੇ ਵਾਸਤੇ ਇਸ ਕਲਮ ਲਈ ਤੋਂ ਆਉਣ ਵਾਲੀਆਂ ਰਚਨਾਵਾਂ ਲਈ ਬਹੁਤ ਸਾਰੀਆਂ ਦੁਆਵਾਂ।

ਕੇਹਰ ਸ਼ਰੀਫ਼
ਜਰਮਨੀ

Unknown said...

Great Gazal!!!!!!!!!!! It is the reality. You have said my words!!!!!!!!!!!!!!!
Thanks
Varinder Litt

ਦਰਸ਼ਨ ਦਰਵੇਸ਼ said...

Bahuat vadhia, Mehsoos da naam eh gazal hai.......Darvesh

Anonymous said...

ਆਪ ਨੂੰ ਮੇਰਾ ਸਜਦਾ। ਤੁਹਾਡੀ ਕਿਸ ਲਿਖਤ ਦੀ ਕਿੰਨੀ ,ਕਿੰਨੀ ਤੇ ਕਿਵੇਂ ਕਿਵੇਂ ਸਿਫਤ ਕਰਾਂ ਪਹਿਲਾਂ ਤਾਂ ਮੈਨੂੰ ਸਾਹਿਤ ਤੋਂ ਅਣਜਾਣ ਬੰਦੇ ਨੂੰ ਇਹੋ ਨਹੀਂ ਪਤਾ ਲੱਗਦਾ ਤੇ ਜਦ ਪਤਾ ਲੱਗਦਾ ਤਾਂ ਮੈਨੂੰ ਉਹਨਾਂ ਸ਼ਬਦਾਂ ਦਾ ਸਿਰਨਾਂਵਾਂ ਨਹੀੳ ਮਿਲਦਾ ,ਜੋ ਤੁਹਾਡੀ ‘ਲਿਖਤ ਦੀ ਸਿਫਤ ਨੂੰ ਆਪਣੇ ਕਲਾਵੇ ਵਿੱਚ ਸਮੋ ਸਕਣ ,ਪਰ ਮੈਨੂੰ ਅਹਿਸਾਸ ਹੁੰਦਿਆਂ ਦੇਰ ਨਾਂ ਲੱਗੀ ਕੇ ਮੇਰੀ ਸਮਰੱਥਾ ਹੀ ਇੰਨੀ ਕੂੰ ਹੈ ਕਿ ਬਸ ਮੈਂ ਇਹੋ ਕਹਿ ਸਕਾਂ ਕੇ ‘ਕਮਾਲ ਹੀ ਕਮਾਲ ਹੈ,ਆਨੰਦ ਹੀ ਆਨੰਦ ਹੈ’।ਅਕਾਸ਼ ਦੀਪ ‘ਭੀਖੀ’ਪਰੀਤ ਪੰਜਾਬ ਤੋਂ । ਮੋਬਾਇਲ 9463374097, 9041270712