ਅਦਬ ਸਹਿਤ
ਤਨਦੀਪ ‘ਤਮੰਨਾ’
**********
‘ਜੀਤ’ ਫ਼ਿਰ ਉਗਮੀ ਹੈ !
ਨਜ਼ਮ
ਉਂਝ ਤਾਂ ਹਰ ਪਲ
ਤਨ ਅੰਦਰ
ਕਈ ਸੈੱਲ ਜੰਮਦੇ
ਤੇ ਮਰ ਜਾਂਦੇ !
ਮਨ ‘ਚ
ਕਈ ਖ਼ਿਆਲ ਉਗਮਦੇ
ਤੇ ਹੌਲੀ ਹੌਲੀ ਠਰ ਜਾਂਦੇ !
ਕਈ ਮੌਸਮ ਆਉਂਦੇ
ਤੇ ਨਿਕਲ ਜਾਂਦੇ
ਕਈ ਲੋਕ ਮਿਲਦੇ
ਤੇ ਵਿਛੜ ਜਾਂਦੇ
ਹਾਦਸੇ ਹੁੰਦੇ ਫ਼ਿਰ
ਵਿਸਰ ਜਾਂਦੇ !
ਕੁਛ ਇਸੇ ਤਰ੍ਹਾਂ
ਚਲਦੀ ਹੈ ਜ਼ਿੰਦਗੀ
ਹਾਸਿਆਂ ਤੇ ਹਾਵਿਆਂ ‘ਚ
ਪਲ਼ਦੀ ਹੈ ਜ਼ਿੰਦਗੀ !
.................
ਪਰ ਕੁਛ ਹਾਦਸੇ ਹੁੰਦੇ
ਅੱਗ ਦੇ ਦਰਿਆਵਾਂ ਵਰਗੇ
ਪੀੜਾਂ ਦੀਆਂ ਝਨਾਵਾਂ ਵਰਗੇ
ਅਣਗੌਲ਼ੇ ਪਥਰੀਲੇ ਰਾਹਾਂ ਵਰਗੇ
ਆਉਂਦੇ ਤੇ ਬਸ
ਜ਼ਿੰਦਗੀ ਨਿਗਲ਼ ਜਾਂਦੇ !
ਸੋਚ ਨੂੰ ਨਿਚੋੜ ਦਿੰਦੇ ਨੇ
ਹੋਸ਼ ਨੂੰ ਕਰ ਬੇਹੋਸ਼ ਦਿੰਦੇ ਨੇ
ਹਸਤੀ ਤੁਹਾਡੀ ਬਦਲ ਜਾਂਦੇ ਨੇ
ਤੇ ਜ਼ਿੰਦਗੀ ਰੂਪੀ ਬੋਝ
ਤੁਹਾਡੇ ਲਈ ਛੱਡ ਜਾਂਦੇ !
ਇੰਜ ਹੀ ਇਕ ਦਿਨ
ਕਿਸੇ ਵੀਰਾਨੇ ਰਾਹ ‘ਚ
ਡਿਗ ਪਈ ਸੀ ‘ਜੀਤ’
ਸੱਟ ਇੰਨੀ ਲਗੀ ਕਿ
ਮਿਟ ਗਈ ਸੀ ‘ਜੀਤ’ !
.............
ਤਨ ਵੀ ਸੀ
ਮਨ ਵੀ ਸੀ
ਪਰ ਚੇਤਨਾ ਵਿਸਰ ਗਈ ਸੀ
ਸਾਰੇ ਕੋਲ ਸਨ
ਪਰ ਕੋਲ ਕੋਈ ਨਹੀਂ ਸੀ !
ਤੇ ਫ਼ੇਰ
ਇਕ ਦਿਨ ਅਚਾਨਕ
ਅਕਾਸ਼ੋਂ ਜਿਵੇਂ
ਕੋਈ ਸੁਨੇਹਾ ਆਉਂਦੈ
ਕੰਨ ਵਿਚ ‘ਉਸ ਸੁਹਣੇ’ ਦੀ
ਆਵਾਜ਼ ਸੁਣ
ਉਠ ਪਈ ਸੀ ‘ਜੀਤ’ !
ਸਾਹ ਤਾਂ ਮਿਲੇ ਸਨ
ਪਰ ਬਦਲ ਗਈ ਸੀ ‘ਜੀਤ’ !
...........
ਪੀੜ ਦਾ ਉਹ ਆਲਮ ਸੀ ਕਿ
ਜ਼ਿੰਦਗੀ ਵਿਸਰ ਗਈ ਸੀ
ਪੈਰ ਤਾਂ ਸਨ
ਪਰ ਤੁਰਨਾ ਭੁਲ ਗਈ ਸੀ !
ਹੱਥ ਸਨ
ਪਰ ਲਗਦੇ ਸਨ ਬੇਗਾਨੇ
ਸਮਝ ਆਉਂਦੇ ਸਨ ਹੁਣ -
“ਅਜ ਫ਼ਰੀਦੈ ਕੁਜੜਾ ਸੈ ਕੋਹਾਂ ਥੀਓਮ ”-
ਦੇ ਮਾਇਨੇ !
ਲਗਦੇ ਸੀ ਉਸਨੂੰ
ਜ਼ਿੰਦਗੀ ਦੇ ਹਾਲਾਤ ਬਦਲੇ ਬਦਲੇ
ਸਾਰੇ ਕੰਮ ਲਗਦੇ ਸੀ ਫ਼ਜ਼ੂਲ
ਤੇ ਦੁਨੀਆ ਦੇ ਅਰਥ ਬਦਲੇ ਬਦਲੇ !
..............
ਉਹ ਜੋ ਕਦੇ
ਘਰ ਦਾ ਧੁਰਾ ਹੁੰਦੀ ਸੀ
ਅੱਜ ਬੇਕਾਰ
ਬਿਸਤਰ ਤੇ ਪੈ ਗਈ ਸੀ !
ਜ਼ਮਾਨਾ ਚਲ ਰਿਹਾ ਸੀ
-ਉਸੇ ਤਰ੍ਹਾਂ-
ਬਸ ਉਸ ਦੀ ਹਸਤੀ
ਢਹਿ ਗਈ ਸੀ !
..........
ਸਮਝ ਆਈ ਹੁਣ ਉਸਨੂੰ
ਕਿ ‘ਇਕ ਦਮੀ’ ਹੋਣਾ ਕੀ ਹੁੰਦੈ !
ਦੁਨੀਆ ਧੋਖਾ ਕਿਵੇਂ ਹੈ !
ਸਭ ਕੁਛ ਝੂਠ ਕਿਵੇਂ ਹੈ !
ਆਦਮੀ ਕੁਦਰਤ ਹੱਥੋਂ
ਮਜਬੂਰ ਕਿਵੇਂ ਹੈ !
..........
ਹੌਲੀ ਹੌਲੀ
ਆਹਿਸਤਾ ਆਹਿਸਤਾ
ਫ਼ਿਰ ਉਗਮੀ ਹੈ ‘ਜੀਤ’ !
ਕੋਈ ਨਵੀਂ ਸੋਚ ਲੈਕੇ
ਨਵੇਂ ਰਾਹਾਂ ਤੇ ਤੁਰਨ ਲਈ !
5 comments:
bahut khoob kiha :
ਪਰ ਕੁਛ ਹਾਦਸੇ ਹੁੰਦੇ
ਅੱਗ ਦੇ ਦਰਿਆਵਾਂ ਵਰਗੇ
ਪੀੜਾਂ ਦੀਆਂ ਝਨਾਵਾਂ ਵਰਗੇ
ਅਣਗੌਲ਼ੇ ਪਥਰੀਲੇ ਰਾਹਾਂ ਵਰਗੇ
ਆਉਂਦੇ ਤੇ ਬਸ
ਜ਼ਿੰਦਗੀ ਨਿਗਲ਼ ਜਾਂਦੇ !
ਸੋਚ ਨੂੰ ਨਿਚੋੜ ਦਿੰਦੇ ਨੇ
ਹੋਸ਼ ਨੂੰ ਕਰ ਬੇਹੋਸ਼ ਦਿੰਦੇ ਨੇ
ਹਸਤੀ ਤੁਹਾਡੀ ਬਦਲ ਜਾਂਦੇ ਨੇ
ਤੇ ਜ਼ਿੰਦਗੀ ਰੂਪੀ ਬੋਝ
ਤੁਹਾਡੇ ਲਈ ਛੱਡ ਜਾਂਦੇ !
ih ik vadhia nazam hai.mumabarka.
ਸਤਿਕਾਰ ਯੋਗ ਸੁਰਕੀਤ ਕੌਰ ਜੀ !
ਥੰਮ ਨਹੀਂ ਰਹੇ ਅੱਖਾਂ ‘ਚੋਂ
ਹੰਝੂ ਖੁਸ਼ੀ ਦੇ
ਬਹੁਤ ਖੁਸ਼ੀ ਹੈ
ਅੱਜ ਤੁਸੀਂ
ਇੱਕ ਕਠਿਨ ਪ੍ਰੀਖਿਆ ਪਾਸ ਕਰਕੇ
ਆਪਣੇ ਸ਼ਬਦਾਂ ਦੀ ਸੰਜੀਵਨੀ ਲੈ
ਪਾਠਕਾਂ ਦੀ ਰੂਹ ਨੂੰ
“”ਸੁਰਜੀਤ”” ਕਰਨ ਆਏ ਹੋ।
ਪੀੜਾਂ ਹੰਝੂ ਹੌਕੇ ,
ਖੁਸ਼ੀਆਂ ਗ਼ਮੀਆਂ
ਉਦਾਸੀਆਂ ਖੇੜੈ ,
ਜੀਵਨ ਦੇ ਰੰਗ-ਮੰਚ ਤੇ
ਆਪੋ ਆਪਣਾ ਰੋਲ ਅਦਾ ਕਰਕੇ
ਚਲਦੇ ਬਣਦੇ ਨੇ
“”ਇੱਕ ਦਮੀ”” ਦੇ ਵੱਸ ਨਹੀਂ
ਕੁਦਰਤ ਦੀ ਡੋਰ ਵਿੱਚ ਬੱਝੇ
ਇਹਨਾਂ ਪਾਤਰਾਂ ਦੀ ਅਦਾਕਾਰੀ ਵਿੱਚ
ਵਾਧਾ ਘਾਟਾ ਕਰਨਾ
“”ਕਾਠ ਕੀ ਪੁਤਰੀ ਕਹਾ ਕਰੈ ਬਪੁਰੀ ਖਿਲਾਵਨਹਾਰੋ ਜਾਨੈ॥
ਜੈਸਾ ਭੇਖੁ ਕਰਾਵੈ ਬਾਜੀਗਰੁ ਓਹੁ ਤੈਸੋ ਹੀ ਸਾਜੁ ਆਨੈ ॥“”
ਦੁਆ ਹੈ ਉਸ ਸੱਚੇ ਰੱਬ ਅੱਗੇ ਤੁਹਾਡੀ ਅਉਣ ਵਾਲੀ ਜਿੰਦਗੀ ਵਿੱਚ
ਖੁਸ਼ੀਆਂ ਖੇੜਿਆਂ ਦੀ ਬਹਾਰ ਸਦਾ ਬਣੀ ਰਹੇ ਤੇ ਅਸੀਂ ਸਦਾ ਤੁਹਾਡੇ ਜੀਵਨ ਤੋਂ ਤੁਹਾਡੇ ਸ਼ਬਦਾਂ ਤੋਂ ਅਗਵਾਈ ਲੈ ਤੁਹਾਡਾ ਅਸ਼ੀਰਵਾਦ ਲੈਦੇ ਰਹੀਏ
ਤੁਸੀ ਘਰ ਦਾ ਧੁਰਾ ਸੀ..
ਹੁਣ ਵੀ ਹੋ
ਤੇ ਰਹੋਗੇ ......ਆਮੀਨ !!
ਸ਼ਤਿਕਾਰ ਸਹਿਤ
ਜਸਵਿੰਦਰ
ਤਨਦੀਪ ਜੀ ! ਆਰਸੀ ਦੇ ਕਿਸੇ ਕੋਨੇ ਵਿੱਚ ਜੇ ਆਰਸੀ ਦੇ ਸਮੁੱਚੇ ਲੇਖਕਾਂ ਦੀ ਕੋਈ ਡਾਇਰੈਕਰੀ( ਫੋਨ ਨੰਬਰ- ਈ ਮੇਲ) ਬਣ ਜਾਵੇ ਤਾਂ ਬਹੁਤ ਚੰਗਾ ਹੋਵੇਗਾ ਇੱਕ ਦੂਜੇ ਤੱਕ ਪਹੁੰਚ ਸੌਖੀ ਜੋ ਜਾਵੇ ਤੇ ਅਸੀ ਦੁੱਖ ਸੁਖ ਸਾਂਝਾ ਕਰ ਸਕੀਏ, ਜੇ ਪਹਿਲਾਂ ਹੀ ਹੈ ਤੇ ਮੈਨੂੰ ਪਤਾ ਨਹੀਂ ਤਾਂ ਮੁਆਫੀ ਦਾ ਜਾਚਕ ਹਾਂ ਜੀ
hUN KI HAAL HAI TUHADI SEHAT DA.....?
Darvesh
Harpal ji kavita pasand karan layee dhanvad ! Anaam ji tuhade shabad parh ke merian akhian nam ho gayeen.."kath ki putali......." Guru Sahib ne kina sadivi sach kiha haa ! Tuhada vi bahut dhanvaad. Darvesh ji tuhade puchhan nal hi sihat hor theek ho gayee hai. Tuhada bahut bahut dhanvad, te us Rab da jisne navan jeevan bakhishia hai. Tandeep ji tuhada vi bahut shukia ki mere jazbataan nu tusi aarsi te post keeta. Thanks my frieends once again.
ਜਿੰਦਗੀ ਦੇ ਦੁਖਾਂ ਸੁਖਾਂ ਨਾਲ ਪਰੋਈ ਇਕ ਸੋਹਣੀ ਨਜ਼ਮ ਹੈ
ਪਰਮਾਤਮਾ ਨੇ ਆਪ ਜੀ ਨੂੰ ਸਾਰਿਆਂ ਦੇ ਰੂ-ਬਰੂ ਹੋਣ ਦਾ ਮੌਕਾ ਦਿੱਤਾ ਹੈ ਸ਼ੁਕਰਗੁਜਾਰ ਹਾਂ
Post a Comment