ਅਜੋਕਾ ਨਿਵਾਸ: ਸਰੀ, ਕੈਨੇਡਾ
ਕਿਤਾਬਾਂ: ਅਜੇ ਕੋਈ ਜਾਣਕਾਰੀ ਉਪਲਬਧ ਨਹੀਂ ਹੈ। ਜਲਦ ਹੀ ਅਪਡੇਟ ਕਰ ਦਿੱਤੀ ਜਾਏਗੀ।
-----
ਦੋਸਤੋ! ਅੱਜ ਅਮਰੀਕ ਪਲਾਹੀ ਜੀ ਨੇ ਨਵੇਂ ਸਾਲ ਨੂੰ ਜੀਅ ਆਇਆਂ ਆਖਦਿਆਂ ਇੱਕ ਬੇਹੱਦ ਖ਼ੂਬਸੂਰਤ ਗ਼ਜ਼ਲ ਭੇਜ ਕੇ ਆਰਸੀ 'ਚ ਪਹਿਲੀ ਵਾਰ ਸ਼ਿਰਕਤ ਕੀਤੀ ਹੈ। ਆਰਸੀ ਪਰਿਵਾਰ ਵੱਲੋਂ ਪਲਾਹੀ ਸਾਹਿਬ ਨੂੰ ਖ਼ੁਸ਼ਆਮਦੀਦ। ਅੱਜ ਇਸ ਗ਼ਜ਼ਲ ਨੂੰ ਆਰਸੀ 'ਚ ਸ਼ਾਮਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ।
ਅਦਬ ਸਹਿਤ
ਤਨਦੀਪ’ ਤਮੰਨਾ’
*******
ਗ਼ਜ਼ਲ
ਤੁਹਾਨੂੰ ਮੁਬਾਰਕ ਨਵਾਂ ਸਾਲ ਹੋਵੇ।
ਤੁਹਾਡੇ, ਤੁਹਾਡਾ ਖ਼ੁਦਾ ਨਾਲ਼ ਹੋਵੇ।
-----
ਕਰੋ ਇਸ ਤਰ੍ਹਾਂ ਅਪਣੇ ਆਤਮ ਦੀ ਸ਼ੁੱਧੀ,
ਮੁਲੰਮਾਂ ਨਾ ਹੋਵੇ, ਤੇ ਨਾ ਝਾਲ ਹੋਵੇ।
-----
ਜੋ ਸ਼ਬਦਾਂ ਨੂੰ ਅਰਥਾਂ ਦੇ ਹਾਣੀ ਬਣਾਵੇ,
ਉਹ ਰਚਨਾ ਅਸੂਲਾਂ ਲਈ ਢਾਲ਼ ਹੋਵੇ।
------
ਸੁਗੰਧਿਤ ਹਵਾਵਾਂ ਬਖੇਰਨ ਸੁਗੰਧੀਆਂ,
ਪਰਿੰਦਿਆਂ ਦੇ ਪੈਰੀਂ ਨਵਾਂ ਤਾਲ ਹੋਵੇ।
-----
ਜੇ ਡੰਡੀਆਂ ਬਣਾਵੋ ਤਾਂ ਰਾਹ ਵੀ ਮਿਲ਼ੇਗਾ,
ਨਿਰੰਤਰ ਤੁਰੋ, ਤੇ ਸਫ਼ਲ ਭਾਲ਼ ਹੋਵੇ।
-----
ਮੈਂ ਆਉਂਦੇ ਵਰ੍ਹੇ ਖ਼ੁਦ ਵੀ ਖ਼ੁਦ ਨੂੰ ਮਿਲ਼ਾਂਗਾ,
ਤੁਹਾਡੇ ਵੀ ਪੈਰੀਂ ਸਹਿਜ-ਚਾਲ ਹੋਵੇ।
No comments:
Post a Comment