ਨਜ਼ਮ
ਜ਼ਿੰਦਗੀ ‘ਚ ਕਮਾਈ ਦੌਲਤ
ਕੁਝ ਕੁ ਦੋਸਤ
ਦੋਸਤ,
ਜਿਨ੍ਹਾਂ ਨੇ ਲੱਭਿਆ ਤੇ ਸਮਝਿਆ
ਦਿਲ ਅੰਦਰ ਲੁਕੇ ਜਜ਼ਬਾਤਾਂ ਨੂੰ
ਤੇ ਹਰ ਜਜ਼ਬਾਤ ਦੀ ਕਦਰ ਕਰਦੇ ਰਹੇ
ਕਾਇਮ ਰੱਖਣ ਲਈ
ਦੋਸਤੀ ਦਾ ਜਜ਼ਬਾ
.............
ਕੁਝ ਆਪਣਾ ਨਫ਼ਸ1 ਲੱਭਦੇ
ਹਵਾ ਦੇ ਬੁੱਲੇ ਵਾਂਗ ਆਏ
ਟਕਰਾਅ ਕੋਹਾਂ ਦੂਰ ਚਲੇ ਗਏ
..............
ਮੈਂ ਉਦੋਂ ਹਰ ਵਾਰ ਕੋਸਦਾਂ ਉਹਨਾਂ ਨੂੰ
ਜਦ ਮੇਰੇ ਅੰਦਰ ਲੁਕਿਆ ਨਫ਼ਸੀ ਦੋਸਤ
ਗ਼ੈਰਤ ਦੀ ਬੁੱਕਲ ‘ਚ ਆ ਵੜਦੈ ।
********
ਔਖੇ ਸ਼ਬਦਾਂ ਦੇ ਅਰਥ – ਨਫ਼ਸ – ਲਾਲਚ, ਸਵਾਰਥ
No comments:
Post a Comment