
ਅਜੇ ਪੈਰੀਂ ਸਫ਼ਰ ਬੱਝਾ ਰਹਿਣ ਦੇ,
ਨਾ ਇਸ ਝਾਂਜਰ ਨੂੰ ਕਰ ਤੂੰ ਦੂਰ ਹਾਲੇ।
ਅਜੇ ਨੱਚਣ ਲਈ ਵਿਹੜਾ ਸਲਾਮਤ,
ਨਾ ਹੋਏ ਪੈਰ ਥੱਕ ਕੇ ਚੂਰ ਹਾਲੇ ।
-----
ਪਰਿੰਦੇ ਸਾਂਭ ਕੇ ਰੱਖਦੇ ਉਦਾਸੀ,
ਸਭ ਆਪੋ-ਆਪਣੇ ਪਿੰਜਰੇ ਦੇ ਵਾਸੀ,
ਇਨ੍ਹਾਂ ਦੇ ਬੋਲ ਵੀ ਚੀਰਨਗੇ ‘ਵਾਵਾਂ,
ਪਿਆ ਨਾ ਅੰਬੀਆਂ ਨੂੰ ਬੂਰ ਹਾਲੇ।
-----
ਕਦੇ ਲਗਦੈ ਹਨੇਰਾ ਹੋ ਗਿਆ ਹੈ,
ਕਦੇ ਲਗਦੈ ਸਵੇਰਾ ਹੋ ਗਿਆ ਹੈ
ਇਹ ਕੈਸਾ ਹਾਲ ਮੇਰਾ ਹੋ ਗਿਆ ਹੈ,
ਜਾਂ ਮੇਰੀ ਅੱਖ ਹੈ ਬੇਨੂਰ ਹਾਲੇ।
-----
ਚਿਰਾਂ ਤੋਂ ਦਿਲ ਨੇ ਸੀ ਸੁਪਨਾ ਸਜਾਇਆ,
ਮਸਾਂ ਮੈਂ ਬਹਿ ਕੇ ਅੱਜ ਇਸਨੂੰ ਵਰਾਇਆ,
ਸਮਾ ਆਇਆ ਸਮੁੰਦਰ ਵੀ ਬਣਾਂਗੇ,
ਤੂੰ ਅਪਣੀ ਪਿਆਸ ਦਾ ਪੱਖ ਪੂਰ ਹਾਲੇ।
-----
ਜੇ ਉਸਦੀ ਯਾਦ ਹੁਣ ਆਉਂਦੀ ਤਾਂ ਆਵੇ,
ਜੇ ਭੋਰਾ ਜਿੰਦ ਨੂੰ ਖਾਂਦੀ ਤਾਂ ਖਾਵੇ,
ਅਜੇ ਨਹੀਂ ਏਸਦੀ ਕਰਨੀ ਮੈਂ ਦਾਰੂ,
ਇਹ ਫ਼ੱਟ ਬਣਿਆ ਨਹੀਂ ਨਾਸੂਰ ਹਾਲੇ।
-----
ਸਮੇਂ ਦੀ ਤੋਰ ਦੀ ਸੁਣਦੇ ਕਹਾਣੀ,
ਕਿ ਲੋਕੀਂ ਹੋ ਗਏ ਸਮਿਆਂ ਦੇ ਹਾਣੀ
ਅਸੀਂ ਪਰ ਪੁੱਛਣਾ ਰਾਹੀਆਂ ਨੂੰ ਪਾਣੀ,
ਨਹੀਂ ਇਹ ਬਦਲਨਾ ਦਸਤੂਰ ਹਾਲੇ।
4 comments:
Teri ghazal vich kini tazgi te sanzidgi hai. eih ghazal main teri kitab "save akas" vichon kini vari pehlan vi parhi hai. hun fer ikko dam vich hi parh giya. eih teray sheran da jadu hai.
Kulwinder
bahut kamaal di ghazal hai, andaz to sadqe jaie, jaa phir ih kahie, tuhadi hi zameen te;
tuhadi rees koi ki karega
harik misre ch ena rang bharega
tussi taa ho tussi hi, hornaa laee
badi mushkil hai dilli door haale.
ih gall tuhadi maulikta ate bhavukta di peshkari bare kehni bandi hai.
Rajinderjit ji, bari hi khoobsurat hai tuhaadi ghazal...naveNpan di lou vich har ik sher roushan nazar aa riha si...parhkey aanand aa giya...all the very best to you...sukhdarshan...
ਹੌਸਲਾ ਵਧਾਉਣ ਲਈ ਤਿੰਨਾਂ ਹਸਤੀਆਂ ਦਾ ਧੰਨਵਾਦ....
Post a Comment