ਗੀਤ
ਮੈਂਡੇ ਨੈਣ ਪਿਆਸੇ
ਅੱਖੀਆਂ ਦੇ ਵਿਚ ਰੇਤਾ ਈ ਰੇਤਾ
ਸ਼ੀਸ਼ਾ ਹੋ ਗਏ ਹਾਸੇ...
ਮੈਂਡੇ ਨੈਣ ਪਿਆਸੇ
ਸੱਜਣ ਵੇ! ਮੈਂਡੇ ਨੈਣ ਪਿਆਸੇ....
-----
ਸਾਵਣ ਦੀ ਘਟ ਬਣੀ ਸਾਂ 'ਕੇਰਾ,
ਫਿਰ ਅਗਨ ਲੱਗੀ ਮਨ ਮੇਰੇ
ਉਸ ਪਲ ਦੀ ਇਹ ਰੁੱਤ ਨਾ ਬਦਲੀ
ਉਹੀਓ ਮਰਗ ਚੁਫ਼ੇਰੇ
ਸਾਗਰ ਬਣ ਜਿਸ ਕਦੇ ਨਾ ਆਉਣਾ
ਕਿਉਂ ਰਹੀਏ ਉਸ ਭਰਵਾਸੇ....
ਮੈਂਡੇ ਨੈਣ ਪਿਆਸੇ
ਸੱਜਣ ਵੇ! ਮੈਂਡੇ ਨੈਣ ਪਿਆਸੇ....
-----
ਜ਼ਹਿਰ ਪਿਆਲਾ, ਰੂਹ ਦੀ ਮੀਰਾ
ਚੁੰਮਣ ਦੇ ਬਹਿਲਾਇਆ
ਮਨ ਦੀ ਪਿਆਸ ਵਿਆਕੁਲ ਇਤਨੀ
ਜ਼ਹਿਰੋਂ ਅੰਮ੍ਰਿਤ ਪਾਇਆ
ਵੇ ਦੀਦ ਤੇਰੀ ਬਿਨ ਭਰਨੇ ਨਾਹੀਂ
ਇਹ ਅੱਖੀਆਂ ਦੇ ਕਾਸੇ...
ਮੈਂਡੇ ਨੈਣ ਪਿਆਸੇ
ਸੱਜਣ ਵੇ! ਮੈਂਡੇ ਨੈਣ ਪਿਆਸੇ....
-----
ਲੇਖ ਸੜੇ ਸਨ ਮੈਂ ਤੱਤੜੀ ਦੇ
ਜਦ ਚੁੰਮਣ ਹੋਠੀਂ ਲਾਇਆ
ਜਿਉਂ ਪਾਗਲ ਨੇ ਫੁੱਲ ਗੁਲਾਬੀ
ਭੱਠ ਵਿਚ ਮਾਰ ਵਗ੍ਹਾਇਆ
ਇਸ ਸਰਘੀ ਦੇ ਫੁੱਲ ਲਈ ਮਿੱਟੀ
ਕਿਉਂ ਰੰਗਾਂ ਦੇ ਧਰਵਾਸੇ...
ਮੈਂਡੇ ਨੈਣ ਪਿਆਸੇ
ਸੱਜਣ ਵੇ! ਮੈਂਡੇ ਨੈਣ ਪਿਆਸੇ....
2 comments:
Wah Babeoo,
Aah maari na roohdari wali maar..jiooooooooo
Darshan Darvesh
kmaal
Post a Comment