ਦਿਲ ਦੇ ਦਵਾਰ ਅੰਦਰ ਯਾਦਾਂ ਸੰਭਾਲ ਰੱਖੀਂ।
ਕੁਝ ਦੇਰ ਜੀ ਸਕਾਂ ਮੈਂ ਏਨਾ ਖ਼ਿਆਲ ਰੱਖੀਂ।
-----
ਪੈੜਾਂ ਦੀ ਛਾਪ ਉਤੇ ਕਿੰਤੂ ਨਾ ਕਿਧਰੇ ਹੋਵੇ,
ਏਦਾਂ ਦੀ ਤੋਰ ਰੱਖੀਂ ਏਦਾਂ ਦੀ ਚਾਲ ਰੱਖੀਂ।
-----
-----
ਇਕ ਦੂਸਰੇ ’ਚ ਵਸਣਾ ਫੁੱਲਾਂ ’ਚ ਮਹਿਕ ਵਾਂਗੂੰ,
ਸ਼ੀਸ਼ੇ ਸਮਾਜ ਅੱਗੇ ਐਸੀ ਮਿਸਾਲ ਰੱਖੀਂ।
-----
ਰਾਹਾਂ ’ਚ ਰੋੜਿਆਂ ਵਿਚ ਅਣਜਾਣ ਪੈਂਡਿਆਂ ਵਿਚ,
ਮੰਜ਼ਿਲ ਦੀ ਟੇਕ ਰੱਖੀਂ ਹਿਰਦਾ ਵਿਸ਼ਾਲ ਰੱਖੀਂ।
-----
ਝੁਰ ਝੁਰ ਕੇ ਰੋ ਰਿਹਾ ਇਹ ਰੋ ਰੋ ਕੇ ਵਿਲਕਦਾ ਇਹ,
ਦਿਲ ਆਖਦਾ ਹੈ ਬੂਟਾ, ਆਸਾਂ ਦਾ ਪਾਲ ਰੱਖੀਂ।
-----
ਤੁਹਫ਼ਾ ਕਬੂਲ ਕੇ ਜੋ ਦਿਲ ਲੈ ਲਿਆ ਹੈ ਮੇਰਾ,
ਜਿੱਥੇ ਕਿਤੇ ਰਹੇਂ ਤੂੰ ਇਹ ਨਾਲ ਨਾਲ ਰੱਖੀਂ।
-----
ਸਾਜਨ ਕਦੇ ਕਰੇ ਜੇ ਕੁਝ ਨਿਅਮਤਾਂ ਦੀ ਵਰਖਾ,
ਚੜ੍ਹਦੀ ਕਲਾ ’ਚ ਰਹਿਣਾ ਏਹੋ ਸਵਾਲ ਰੱਖੀਂ।
No comments:
Post a Comment