ਮੇਰੇ ਮਨ ‘ਚ ਉਪਜੇ ਵਿਕਾਰਾਂ ਦੇ ਆਖੇ।
ਮੈਂ ਅੱਜ ਕੱਲ੍ਹ ਜਿਓਨਾਂ ਬਾਜ਼ਾਰਾਂ ਦੇ ਆਖੇ।
-----
ਕਿਸੇ ਝੌਂਪੜੀ ‘ਚ ਰੁਮਕਦੀ ਰੁਮਕਦੀ,
ਹਵਾ ਰੁਕ ਗਈ ਏ ਮੀਨਾਰਾਂ ਦੇ ਆਖੇ।
-----
-----
ਸ਼ਹਿਰ ਦੇ ਬਗ਼ੀਚੀਂ ਕਈ ਜੁਗਨੂੰਆਂ ਨੇ,
ਹੈ ਜਗਮਗ ਲਕੋਈ ਮਜ਼ਾਰਾਂ ਦੇ ਆਖੇ।
-----
ਹਨੇਰੇ ਦੀ ਆਮਦ ਖਰੇ ਟਲ਼ ਹੀ ਜਾਵੇ,
ਤੇਰੇ ਚੰਦ ਰੌਸ਼ਨ ਵਿਚਾਰਾਂ ਦੇ ਆਖੇ।
-----
ਧੁਨਾਂ ਸੁਣ ਕੇ ਦਿਲ ਚੋਂ ਉਹ ਚੁਪ ਹੋ ਗਿਆ ਹੈ,
ਜੋ ਗੌਂਦਾ ਸੀ ਨਿਸ-ਦਿਨ ਸਿਤਾਰਾਂ ਦੇ ਆਖੇ।
-----
ਓੜਕ ਉਹ ਮੇਰੇ ਕਲ਼ਾਵੇ ‘ਚ ਆਈ,
ਜਿਮੀਂ ਖੁਰ ਗਈ ਆਬਸ਼ਾਰਾਂ ਦੇ ਆਖੇ।
------
ਮੈਂ ਰੰਗਾਂ ਦੀ ਤਿਲਸਮ ਆਪਾ ਗੁਆ ਕੇ,
ਹਾਇ ! ਫੇਰ ਲੱਗਿਆ ਬਹਾਰਾਂ ਦੇ ਆਖੇ।
-----
ਸਖੀਆਂ ਨ ਹਮਦਮ, ਅੰਮੜੀ ਨ ਬਾਬਲ,
ਮਨਾਂ ਧੀਰ ਕਰ ਲੈ ਕੁਹਾਰਾਂ ਦੇ ਆਖੇ।
No comments:
Post a Comment