ਇਕਾਂਤ ਵਿਚ ਜੋ ਅਕਸਰ ਰਹੇ ਤੇ ਮੁਸਕਾਵੇ।
ਉਦਾਸ ਬਹੁਤ ਹੀ ਜਸ਼ਨਾਂ ‘ਚ ਜਾ ਕੇ ਹੋ ਜਾਵੇ।
-----
ਮੈਂ ਤੈਨੂੰ ਵੇਖਣੈ ਤੂੰ ਨ੍ਹੇਰਿਆਂ ‘ਚੋਂ ਕਿੰਝ ਮੁੜਦੈਂ,
ਤੇਰੀ ਅਵਾਜ਼ ਤਾਂ ਅਕਸਰ ਗੁਫ਼ਾ ‘ਚੋਂ ਮੁੜ ਜਾਵੇ।
-----
ਯਕੀਨ ਹੈ ਕਿ ਇਹ ਔੜਾਂ ‘ਚ ਵੀ ਸਿਖ਼ਰ ‘ਤੇ ਹੈ,
ਮੇਰੀ ਉਮੀਦ ਦਾ ਦਰਿਆਂ ਤਾਂ ਨਾਪਿਆ ਜਾਵੇ।
-----
ਮੇਰੇ ਨਗਰ ‘ਚ ਅਚਾਨਕ ਹੀ ਢਲ਼ ਗਿਆ ਸੂਰਜ,
ਖ਼ੁਦਾ ਕਰੇ ਕਿ ਚਰਾਗ਼ਾਂ ‘ਚ ਰਾਤ ਢਲ਼ ਜਾਵੇ।
-----
ਜਗੇ ਬੁਝੇ ਇਹ ਮੇਰਾ ਦਿਲ ਵੀ ਤਾਰਿਆਂ ਦੀ ਤਰ੍ਹਾਂ,
ਕਿ ਏਹੀ ਰਾਤ ਗਏ ਕੌਣ ਮੈਨੂੰ ਯਾਦ ਆਵੇ।
1 comment:
Kulwinder ji ih vi gazal bakian vang bahut khoobsoorat hai.
surjit
Post a Comment