ਇਨ੍ਹਾਂ ਪੈੜਾਂ ਦਾ ਰੇਤਾ ਚੁੱਕ ਕੇ ਝੋਲ਼ੀ ‘ਚ ਭਰ ਲਈਏ।
ਚਲੋ ਏਸੇ ਬਹਾਨੇ ਵਿੱਸਰਿਆਂ ਨੂੰ ਯਾਦ ਕਰ ਲਈਏ।
-----
ਉਹ ਅਪਣੀ ਕਹਿਕਸ਼ਾਂ ‘ਚੋਂ ਨਿੱਕਲ਼ ਕੇ ਅੱਜ ਬਾਹਰ ਆਇਆ ਹੈ,
ਚਲੋ ਉਸ ਭਟਕਦੇ ਤਾਰੇ ਦੀ ਚੱਲ ਕੇ ਕੁਝ ਖ਼ਬਰ ਲਈਏ।
-----
ਉਲੀਕੇ ਖੰਭ ਕਾਗ਼ਜ਼ ‘ਤੇ, ਦੁਆਲੇ ਹਾਸ਼ੀਆ ਲਾਵੇ,
ਕਿਵੇਂ ਵਾਪਸ ਨਿਆਣੀ ਤੋਂ ਉਦ੍ਹੇ ਅੰਦਰਲੇ ਡਰ ਲਈਏ ?
-----
ਜਿਵੇਂ ਇਕ ਪੌਣ ‘ਚੋਂ ਖ਼ੁਸ਼ਬੂ, ਜਿਵੇਂ ਇਕ ਨੀਂਦ ‘ਚੋਂ ਸੁਪਨਾ,
ਚਲੋ ਅੱਜ ਦੋਸਤੋ ਇਕ ਦੂਸਰੇ ‘ਚੋਂ ਇਉਂ ਗੁਜ਼ਰ ਲਈਏ।
-----
ਅਸੀਂ ਵੀ ਖ਼ੂਬ ਹਾਂ,ਕਿਧਰੇ ਤਾਂ ਨ੍ਹੇਰੇ ਨੂੰ ਵੀ ਜਰ ਲਈਏ,
ਤੇ ਕਿਧਰੇ ਬਿਰਖ ਦੀ ਇਕ ਛਾਂ ‘ਤੇ ਹੀ ਇਤਰਾਜ਼ ਕਰ ਲਈਏ।
2 comments:
rajinderjit di gazal dil ch naram kule ahsas paida kardi hai sari gazal khubsurat hai gurmeet khokhar
Rajinderjit di ghazal hamesan main chagi laggdi hai.Asin vi khoob...Shaiar ne tan gahera asr kita-Rup Daburji
Post a Comment