ਬਣ ਗਿਆ ਹੈ ਆਪਣਾ ਘਰ, ਪਿਆਰ ਦਾ ਦੀਵਾ ਬਲ਼ੇ।
ਖੋਲ੍ਹ ਰੱਖੀਏ ਏਸ ਦੇ ਦਰ, ਪਿਆਰ ਦਾ ਦੀਵਾ ਬਲ਼ੇ।
-----
ਆ ਰਿਹਾ ਹੈ ਇਕ ਮੁਸਾਫ਼ਿਰ, ਭੁੱਲਿਆ ਤੇ ਭਟਕਿਆ,
ਹੈ ਹਨੇਰਾ ਦੂਰ ਤੀਕਰ, ਪਿਆਰ ਦਾ ਦੀਵਾ ਬਲ਼ੇ।
-----
-----
ਤੇਲ ਜੇ ਤੇਰੀ ਮੁਹੱਬਤ ਦਾ ਸਦਾ, ਮਿਲ਼ਦਾ ਰਹੇ,
ਬਲ਼ ਰਿਹੈ ਜੋ, ਜ਼ਿੰਦਗੀ ਭਰ, ਪਿਆਰ ਦਾ ਦੀਵਾ ਬਲ਼ੇ।
-----
ਹੁਣ ਹਨੇਰਾ ਨਫ਼ਰਤਾਂ ਦਾ, ਹੈ ਚੁਫ਼ੇਰੇ ਫ਼ੈਲਿਆ,
ਪੈ ਗਈ ਹੈ ਲੋੜ ਘਰ ਘਰ, ਪਿਆਰ ਦਾ ਦੀਵਾ ਬਲ਼ੇ।
-----
ਵੇਖਦਾ ਜਿਸ ਨੂੰ ਹਾਂ, ਮੈਨੂੰ, ਉਹ ਕਿਤੇ ਦਿਸਦਾ ਨਹੀਂ,
ਆ ਲਿਆਈਏ ਲੱਭ ਕੇ ਘਰ ਪਿਆਰ ਦਾ ਦੀਵਾ ਬਲ਼ੇ।,
-----
ਬਣ ਕੇ ਜੋ ਮਹਿਮਾਨ ਅਪਣਾ, ਅਪਣੇ ਘਰ ਆਇਆ ਨਹੀਂ,
ਓਸ ਨੂੰ ਲਿਖ ਪਿਆਰ-ਪੱਤਰ, ਪਿਆਰ ਦਾ ਦੀਵਾ ਬਲ਼ੇ।
No comments:
Post a Comment