ਅਜਨਮੇ ਕਈ ਗੀਤ ਚਾਹੁੰਦੇ ਨੇ ਆਉਣਾ,
ਕਿਵੇਂ ਕਲਮ-ਕਾਗ਼ਜ਼ ਤੋਂ ਇਨਕਾਰ ਹੋਵੇ।
ਕਦੇ ਆਪ-ਬੀਤੀ ਕਦੇ ਜੱਗ-ਬੀਤੀ,
ਸਦਾ ਦਰਦ ਅਪਣਾ ਹੀ ਸਾਕਾਰ ਹੋਵੇ।
-----
-----
ਚੁਰੱਸਤੇ ‘ਚ ਸੁੱਤਾ ਪਿਆ ਇੱਕ ਰਾਹੀ,
ਖ਼ਬਰ ਕੀ ਕਿ ਕਿਸਤੋਂ ਇਹ ਹੋਈ ਕੁਤਾਹੀ,
ਕਿ ਚਾਰੇ ਦਿਸ਼ਾਵਾਂ ਹੀ ਨੇ ਗ਼ੈਰ ਹਾਜ਼ਰ,
ਕਿਵੇਂ ਨਾ ਸਫ਼ਰ ਫਿਰ ਇਹ ਬੇਕਾਰ ਹੋਵੇ।
-----
ਚੁਫ਼ੇਰੇ ਚਿਣੇ ਹੋਣ ਸ਼ਬਦਾਂ ਦੇ ਮੋਤੀ,
ਤੇ ਚਾਨਣ ਖਿਲਾਰੇ ਖ਼ਿਆਲਾਂ ਦੀ ਜੋਤੀ,
ਸਜਾਵਾਂ ਇਨ੍ਹਾਂ ਨੂੰ ਮੈਂ ਇਉਂ ਵਰਕਿਆਂ ‘ਤੇ,
ਜਿਵੇਂ ਸਿਰ ਸਜੀ ਹੋਈ ਦਸਤਾਰ ਹੋਵੇ।
------
ਮੈਂ ਰਾਤਾਂ ਨੂੰ ਸੁੱਤੇ ਪੰਖੇਰੂ ਜਗਾਏ,
ਦੁਪਹਿਰੀਂ ਮਧੋਲ਼ੇ ਦਰੱਖ਼ਤਾਂ ਦੇ ਸਾਏ,
ਇਹ ਸਭ ਕੁਝ ਕਰਾਂ, ਫੇਰ ਵੀ ਮੈਂ ਇਹ ਚਾਹਾਂ,
ਮੇਰੀ ਨੀਂਦ ‘ਤੇ ਨਾ ਕੋਈ ਭਾਰ ਹੋਵੇ।
5 comments:
ਰਾਜਿੰਦਰਜੀਤ ਜੀ ਟਿੱਪਣੀ ਕਰਨ ਲਈ ਹਾਣ ਦੇ ਸ਼ਬਦ ਨਹੀਂ ਔੜ ਰਹੇ.... ਹਾਲ ਦੀ ਘੜੀ ਇੱਕ ਸ਼ਬਦ ' ਕਮਾਲ ' ਨਾਲ ਕੰਮ ਚਲਾਉਂਦੇ ਹਾਂ..ਮੁਬਾਰਕਾਂ .
ਰਾਜਿੰਦਰਜੀਤ,ਖੂਬਸੂਰਤ ਗ਼ਜ਼ਲ ਲਈ ਦਿਲੀ ਮੁਬਾਰਕਾਂ-ਰੂਪ ਦਬੁਰਜੀ
wah g wah
wonderful
kkep it up
bahut khoob
ਕਮਾਲ ਹੀ ਕਰੀ ਜਾਨੈਂ ਯਾਰ........
Post a Comment