ਇਹ ਕਿਹੋ ਜਿਹੀ ਆਵਾਜ਼ ਹੈ
ਜਿਹੜੀ ਜਦੋਂ ਦੀ ਆਈ ਹੈ
ਮੇਰੀ ਨੀਂਦ ਦੇ
ਚਾਰੇ ਪਾਵਿਆਂ ਉੱਪਰ ਬੈਠ ਗਈ ਹੈ
ਕਿ ਸ਼ਾਇਦ
ਰਾਤ ਨੂੰ
ਅੱਜ ਕੱਲ੍ਹ
ਬੰਸਰੀ ਏਵੇਂ ਹੀ ਵੱਜਦੀ ਹੈ...
ਤੁਹਾਡੀ ਕਲਮ ਨੂੰ ਇਕ ਵਾਰ ਫੇਰ ਸਲਾਮ, ਦਰਵੇਸ਼ ਜੀ! ਇਹਨਾਂ ਦੋਵਾਂ ਬੇਹੱਦ ਖ਼ੂਬਸੂਰਤ ਨਜ਼ਮਾਂ ਲਈ ਮੁਬਾਰਕਬਾਦ ਕਬੂਲ ਕਰੋ ਜੀ! ਨਵੀਆਂ ਨਜ਼ਮਾਂ ਨਾਲ਼ ਹਾਜ਼ਰੀ ਲਵਾਉਣ ਲਈ ਆਰਸੀ ਪਰਿਵਾਰ ਤੁਹਾਡਾ ਮਸ਼ਕੂਰ ਹੈ।
ਅਦਬ ਸਹਿਤ
ਤਨਦੀਪ ਤਮੰਨਾ
*****
ਵਾਪਸੀ
ਨਜ਼ਮ
ਸਮੁੰਦਰ
ਜੰਗਲ
ਮਹਾਂਨਗਰ
ਅੰਦਰ
ਬਾਰ ਬਾਰ ਭਟਕਣ ਤੋਂ ਬਾਦ
ਆਦਮੀ ਜਦੋਂ ਪਰਤਦਾ ਹੈ ਆਪਣੇ ਸ਼ਹਿਰ
ਦੇਖਦਾ ਹੈ
ਉਹੀ ਪੁਰਾਣੀਆਂ ਦੁਕਾਨਾਂ
ਸੜਕ ਕਿਨਾਰੇ ਬੈਠਾ ਚਾਹ ਵਾਲਾ
ਥੜ੍ਹੀ ਉੱਪਰ ਖੜ੍ਹਾ ਹਾੱਕਰ
ਗਲ਼ੀਆਂ ਵਿੱਚ ਸਬਜ਼ੀਆਂ ਦਾ ਹੋਕਾ
ਤਾਂ ਉਸਨੂੰ
ਉਹ ਸਾਰੇ ਆਦਮੀ
ਸਮੁੰਦਰ ਲੱਗਦੇ ਨੇ ਆਪਣੇਪਣ ਦਾ
ਜੰਗਲ ਲੱਗਦੇ ਨੇ ਬਿਨਾਂ ਸ਼ੋਰ ਦਾ
ਮਹਾਂਨਗਰ ਜਾਪਦੇ ਨੇ ਭੀੜ ਤੋਂ ਬੇਖ਼ਬਰ
ਅੰਤਾਂ ਦੀ ਭਟਕਣ ਤੋਂ ਬਾਅਦ
ਆਪਣੇ ਪਿੰਡ ਆ ਕੇ
ਕਰਦਾ ਹੈ ਕੋਸ਼ਿਸ਼
ਕੱਚੀ ਨਹਿਰ ਤਲਾਸ਼ਣ ਦੀ
ਪਾਣੀ ਨੂੰ ਤਾਂ ਚਾਹੀਦੇ ਨੇ ਕਿਨਾਰੇ
ਉਹ
ਕੱਚੇ ਹੋਣ ਜਾਂ ਪੱਕੇ
ਸਾਲਾਂ ਸਾਲ
ਦੂਰ ਭਟਕਦਾ ਆਦਮੀ
ਵਾਪਸ ਆ ਕੇ
ਤਲਾਸ਼ਦਾ ਹੈ ਆਪਣੇ ਆਪ ਨੂੰ
ਅਤੇ ਆਪਣੇ ਸਾਹਮਣੇ ਦੇਖਦਾ ਹੈ
ਚਕਨਾਚੂਰ ਹੁੰਦੇ ਆਪਣੇ ਸੁਪਨੇ
ਵਾਪਸ ਪਰਤਿਆ ਆਦਮੀ.. ..
=====
ਕਿ ਰਾਤ ਨੂੰ ਬੰਸਰੀ ਏਵੇਂ ਹੀ ਵੱਜਦੀ ਹੈ...
ਨਜ਼ਮ
ਇੱਕ ਆਵਾਜ਼
ਹਰ ਰੋਜ਼ ਆਉਂਦੀ ਹੈ
ਰਾਤ ਨੂੰ
ਤਿੰਨ ਅਤੇ ਚਾਰ ਵਜੇ ਦੇ ਵਿਚਕਾਰ।
ਕੀ ਬਾਪੂ
ਅੰਦਰੋਂ ਉੱਠ ਕੇ
ਵਿਹੜੇ ਵਿਚ ਆ ਗਿਆ ਹੈ
ਜਾਂ
ਪਿੰਡ ਦੇ ਨਵੇਂ ਉੱਠੇ ਐਥਲੀਟ
ਚੌਂਕ ਵਿੱਚ ਇਕੱਠੇ ਹੋ ਗਏ ਨੇ.. ..
ਕੁੱਤੇ ਨੇ ਗੁਆਂਢੀਆਂ ਦੀ
ਛੱਤ ਉੱਤੇ ਛਾਲ਼ ਮਾਰੀ ਹੈ
ਜਾਂ ਫਿਰ ਬਿੱਲੀ ਨੇ ਦੁੱਧ ਡੋਲ੍ਹਿਆ ਹੈ.. ..
ਕਿਸੇ ਬੁੱਢੀ ਮਾਂ ਨੂੰ
ਸਰਹੱਦ ਉੱਪਰ ਸ਼ਹੀਦ ਹੋਇਆ
ਪੁੱਤਰ ਯਾਦ ਆਇਆ ਹੈ
ਕਿਸੇ ਸ਼ਾਇਰ ਦੀ ਕਵਿਤਾ ਰੋਈ ਹੈ
ਜਾਂ ਕਿ
ਰਾਤ ਨੂੰ ਬੰਸਰੀ ਏਵੇਂ ਹੀ ਵੱਜਦੀ ਹੈ.. .. ..
ਦੀਵਾਰ 'ਤੇ ਮਾਰੇ
ਚੌਕੀਦਾਰ ਦੇ ਡੰਡੇ ਦੀ ਆਵਾਜ਼ ਹੈ
ਸੂਹੀ ਸੰਗੀਨ ਪਿੱਛੇ
ਖਾਕੀ ਸੰਗੀਨ ਦੌੜੀ ਹੈ .. ..
ਕਿਸੇ ਨੇ ਤਲਾਅ 'ਚ ਡੁਬਕੀ ਲਾਈ ਹੈ
ਜਾਂ ਕਿਧਰੋਂ
ਰਾਗ ਵਿਚ
ਕੋਈ ਚੀਕ ਗੁਣਗੁਣਾਈ ਹੈ.. ..
ਇਹ ਕਿਹੋ ਜਿਹੀ ਆਵਾਜ਼ ਹੈ
ਜਿਹੜੀ ਜਦੋਂ ਦੀ ਆਈ ਹੈ
ਮੇਰੀ ਨੀਂਦ ਦੇ
ਚਾਰੇ ਪਾਵਿਆਂ ਉੱਪਰ ਬੈਠ ਗਈ ਹੈ
ਕਿ ਸ਼ਾਇਦ
ਰਾਤ ਨੂੰ
ਅੱਜ ਕੱਲ੍ਹ
ਬੰਸਰੀ ਏਵੇਂ ਹੀ ਵੱਜਦੀ ਹੈ.. .. !!!!!
3 comments:
Ik-ik shabad dhur ander takk sanchar karda hai...
बहुत खूबसूरत नज्मां ! दिल नूँ अन्दर तीक छोहदियां होइयां !
Darshan ji .. dono kvtava'n bahut bhavpoort ne...
Post a Comment