ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Sunday, July 3, 2011

ਦਰਸ਼ਨ ਦਰਵੇਸ਼ - ਗੀਤ

ਗੀਤ
ਨੀ ਤੈਂ ਚਰਖਾ ਚੁੱਕਿਆ ਨਾ
, ਨੀ ਕੁੜੀਏ ਢਲ ਚੱਲੇ ਪਰਛਾਵੇਂ

ਬੋਹਟੀ ਭਰੀ ਪੂਣੀਆਂ ਦੀ, ਗਲੋਟੇ ਕਿਹੜਿਆਂ ਦੁੱਖਾਂ ਦੇ ਲਾਹਵੇਂ



ਜਾਂ ਤਾਂ ਮਾਪੇ ਤੇਰੇ ਨੀ ਹੋਣਗੇ ਥੁੜਾਂ ਟੁੱਟਾਂ ਦੇ ਮਾਰੇ।


ਤਨ ਢੱਕਦੇ ਧੀਆਂ ਦਾ ਸੋਚਦੇ ਹੋਣਗੇ ਬੈਠ ਵਿਚਾਰੇ।


ਕਹਿੰਦੇ ਹੋਣਗੇ ਲਾਡੋ ਨੀ, ਤੂੰ ਕਦ ਆਪਣੇ ਘਰ ਨੂੰ ਜਾਵੇਂ।


ਬੋਹਟੀ ਭਰੀ ਪੂਣੀਆਂ ਦੀ, ਗਲੋਟੇ ਕਿਹੜਿਆਂ ਦੁੱਖਾਂ ਦੇ ਲਾਹਵੇਂ



ਮੈਨੂੰ ਉਹ ਵੀ ਲੱਗਦੀ ਤੂੰ, ਜਿਹੜੀ ਦਾਜ ਦੀ ਹੋਈ ਸਤਾਈ


ਸੱਤ ਬਿਗਾਨਿਆਂ ਲਈ ਛੱਡੇ, ਜੀਹਨੇ ਮਾਂ,ਪਿਉ, ਭੈਣਾਂ, ਭਾਈ


ਵੇਂਹਦੀ ਰੰਗਲੇ ਚੂੜੇ ਨੂੰ, ਨੈਣੀਂ ਮੁੱਠੀਆਂ ਦੇ ਕੁਰਲਾਵੇਂ


ਬੋਹਟੀ ਭਰੀ ਪੂਣੀਆਂ ਦੀ, ਗਲੋਟੇ ਕਿਹੜਿਆਂ ਦੁੱਖਾਂ ਦੇ ਲਾਹਵੇਂ



ਇਹ ਵੀ ਹੋ ਸਕਦੈ ਤੇਰਾ, ਬੈਠ ਗਿਆ ਕੰਤ ਹੋਵੇ ਪਰਦੇਸੀਂ


ਕੋਈ ਚਿੱਠੀ ਚੀਰਾ ਨਾਂ, ਦੁੱਖ ਸੁੱਖ ਕੀਹਦੇ ਨਾਲ ਕਰੇਸੀਂ


ਵਰ ਲੱਭਿਆ ਮਾਪਿਆਂ ਨੇ, ਹੁਣ ਤੂੰ ਕਿਸਮਤ ਦੇ ਸਿਰ ਲਾਵੇਂ


ਬੋਹਟੀ ਭਰੀ ਪੂਣੀਆਂ ਦੀ, ਗਲੋਟੇ ਕਿਹੜਿਆਂ ਦੁੱਖਾਂ ਦੇ ਲਾਹਵੇਂ….



ਜੇ ਇਹ ਕੁੱਝ ਵੀ ਨਹੀਂ ਹੋਇਆ, ਫੇਰ ਦੱਸ ਮੈਨੂੰ ਕਾਹਦਾ ਰੋਣੈ?


ਮੈਂ ਤਾਂ ਭੁੱਲ ਈ ਚੱਲਿਆ ਸੀ, ਹਾਣੀ ਤੇਰਾ ਦਗ਼ਾ ਦੇ ਗਿਆ ਹੋਣੈ


'ਦਰਸ਼ਨ ਦਰਵੇਸ਼' ਦਾ ਨਾਂਅ, ਤਾਹੀਉਂ ਹਰ ਗੇੜੇ ਨਾਲ ਗਾਵੇਂ


ਬੋਹਟੀ ਭਰੀ ਪੂਣੀਆਂ ਦੀ, ਗਲੋਟੇ ਕਿਹੜਿਆਂ ਦੁੱਖਾਂ ਦੇ ਲਾਹਵੇਂ….





1 comment:

Dharminder Sekhon said...

ਵੀਰ ਦਰਵੇਸ਼... ਕੱਤਣ ਵਾਲੀਆਂ ਕਿਹੜੇ ਕਿਹੜੇ ਦੁੱਖਾਂ ਦੇ ਗਲੋਟੇ ਪਈਆਂ ਕੱਤਦੀਆਂ ਨੇ... ਸੋਹਣੀ ਤਸਵੀਰ ਪੇਸ਼ ਕੀਤੀ ਆ...