ਅਲਵਿਦਾ ਸੁਦੀਪ ਸਾਹਿਬ....
..........
..........
ਸਾਹਿਤਕ ਨਾਮ: ਸਰੋਦ ਸੁਦੀਪ
ਅਸਲੀ ਨਾਮ: ਮੋਹਣ ਸਿੰਘ
ਜਨਮ: ਜਗਰਾਓਂ... ਬਾਅਦ ਵਿਚ ਸਮਰਾਲ਼ੇ ਰਹੇ ਤੇ ਜ਼ਿੰਦਗੀ ਦੇ ਅੰਤਿਮ ਵਰ੍ਹਿਆਂ ‘ਚ ਲੁਧਿਆਣਾ ਵਿਖੇ ਰਿਹਾਇਸ਼
ਉਮਰ: 69 ਸਾਲ
ਪ੍ਰਕਾਸ਼ਿਤ ਕਿਤਾਬਾਂ: ਕਾਵਿ-ਸੰਗ੍ਰਹਿ ਬੇਨਾਮ ਬਸਤੀ, ਉਸ ਨੂੰ ਕਹੋ, ਪਰਾਈ ਧਰਤੀ, ਲਓ ਇਹ ਖ਼ਤ ਪਾ ਦੇਣਾ, ਲਾ ਬੈਲੇ, ਪਰਲੇ ਪਾਰ ( ਚੋਣਵੀਂ ਕਵਿਤਾ ), ਦੇਵੀ, ਗੀਤਾਂਜਲੀ ( ਟੈਗੋਰ ਦੀਆਂ ਨਜ਼ਮਾਂ ਦਾ ਪੰਜਾਬੀ ਅਨੁਵਾਦ ) ਕਾਵਿ-ਨਕਸ਼ ( ਪੰਦਰਾਂ ਕਵੀਆਂ ਬਾਰੇ ਸੰਖੇਪ ਨਿਬੰਧ ) ਪ੍ਰਕਾਸ਼ਿਤ ਹੋ ਚੁੱਕੇ ਹਨ।
=====
ਦੋਸਤੋ! ਕੁਝ ਘੰਟੇ ਪਹਿਲਾਂ ਫੇਸਬੁੱਕ 'ਤੇ ਵੇਖੀ ਖ਼ਬਰ ਅਨੁਸਾਰ ਪ੍ਰਸਿੱਧ ਪੰਜਾਬੀ ਸ਼ਾਇਰ ਜਨਾਬ ਸੁਦੀਪ ਸਾਹਿਬ ਇਸ ਫ਼ਾਨੀ ਦੁਨੀਆਂ ਨੂੰ ਅਲਵਿਦਾ ਆਖ ਗਏ ਹਨ। ਕੁਝ ਸਾਲ ਪਹਿਲਾਂ ਵੀਰ ਦਵਿੰਦਰ ਪੂਨੀਆਂ ਉਹਨਾਂ ਨੂੰ ਮਿਲ਼ ਕੇ ਆਏ ਸਨ ਤਾਂ ਉਹਨਾਂ ਨੇ ਇਕ ਆਪਣੀ ਇਕ ਕਿਤਾਬ “ ਦੇਵੀ ” ਵੀਰੇ ਨੂੰ ਦਿੱਤੀ ਸੀ.... ਜੋ ਉਹਨਾਂ ਨੇ ਆਪਣੀ ਦੋਹਤਰੀ ਨੇ ਨਾਮ ਕੀਤੀ ਸੀ। ਉਹ ਕਿਤਾਬ ਹੁਣ ਮੇਰੇ ਕੋਲ਼ ਆਰਸੀ ਲਾਇਬ੍ਰੇਰੀ ਵਿਚ ਹੈ। ਇਸ ਵਿਚ 64 ਨਜ਼ਮਾਂ ਹਨ...ਜੋ ਸੁਦੀਪ ਸਾਹਿਬ ਨੇ ਆਪਣੀ ਦੋਹਤਰੀ ਦੇਵੀ ਨੂੰ ਮੁਖ਼ਾਤਿਬ ਹੋ ਕੇ ਲਿਖੀਆਂ ਸਨ। ਇਹ ਦਰਅਸਲ ਇਕ ਲੰਮੀ ਕਵਿਤਾ ਹੀ ਹੈ। ਜਿੱਥੇ ਇਸ ਕਿਤਾਬ ਵਿਚਲੀਆਂ ਨਜ਼ਮਾਂ ਬਹੁਤ ਉੱਚ-ਪੱਧਰ ਦੀਆਂ ਹਨ ਉਥੇ ਇਸਦੀ ਅੰਤਿਕਾ ਬੜੀ ਰੌਚਕ ਹੈ। ਸੁਦੀਪ ਸਾਹਿਬ ਲਿਖਦੇ ਨੇ:-
............
”.....ਮੇਰਾ ਸਹੀ ਟਿਕਾਣਾ ਚੁੱਪ ‘ਚ ਹੈ ... ਮੈਂ ਰੁੱਖਾਂ ਨਾਲ਼ ਲੱਗ ਕੇ ਗੱਲਾਂ ਕੀਤੀਆਂ ਹਨ..... ਕ਼ਬਰਾਂ ਵਿਚ ਸੁੱਤੀਆਂ ਪਈਆਂ ਰੂਹਾਂ ਨੂੰ ਮੁਖ਼ਾਤਿਬ ਹੋਇਆ ਹਾਂ... ਕਵਿਤਾਵਾਂ ਲਿਖ ਕੇ ਵੀ ਮੈਂ ਬਹੁਤ ਘੱਟ ਸੁੱਤਾ ਹਾਂ.... ਇਹ ਜਗਣ-ਬੁਝਣ ਲਗਾਤਾਰ ਜਾਰੀ ਹੈ...ਬੱਚਾ ਮਨੁੱਖ ਦਾ ਰੱਬ ਹੈ..ਇਹ ਅਹਿਸਾਸ ਮੇਰੇ ਅੰਦਰ ਉਦੋਂ ਦਾ ਪਹਿਲੀ ਵਾਰ ਉਤਰਿਆ ਹੈ ਜਦੋਂ ਦੀ ਦੇਵੀ ( ਦੋਹਤੀ ਸੂਖ਼ਮ ) ਮੇਰੇ ਸੰਪਰਕ ਵਿਚ ਆਈ ਹੈ.....”
........
ਆਰਸੀ ਦੀ ਅੱਜ ਦੀ ਪੋਸਟ ਵਿਚ ਮੈਂ ਸੁਦੀਪ ਸਾਹਿਬ ਦੀ ਏਸੇ ਕਿਤਾਬ ਵਿੱਚੋਂ ਚੰਦ ਬੇਹੱਦ ਖ਼ੂਬਸੂਰਤ ਨਜ਼ਮਾਂ ਤੁਹਾਡੇ ਨਾਲ਼ ਸਾਂਝੀਆਂ ਕਰਕੇ ਉਹਨਾਂ ਨੂੰ ਨਿੱਘੀ ਸ਼ਰਧਾਂਜਲੀ ਭੇਟ ਕਰਦੀ ਹਾਂ। ਨਜ਼ਮਾਂ ਪੜ੍ਹ ਕੇ ਤੁਹਾਨੂੰ ਜ਼ਰੂਰ ਮਹਿਸੂਸ ਹੋਵੇਗਾ ਕਿ ਸੁਦੀਪ ਸਾਹਿਬ ਕਿਸ ਲੈਵਲ ਦੇ ਬੌਧਿਕ ਸ਼ਾਇਰ ਸਨ....ਪਰ ਮੁਆਫ਼ ਕਰਨਾ......ਬਹੁਤ ਦੁੱਖ ਦੀ ਗੱਲ ਹੈ ਕਿ ਸ਼ਾਇਦ ਸਾਡੇ ਪਾਠਕਾਂ ਅਤੇ ਆਲੋਚਕਾਂ ਕੋਲ਼ ਐਸੇ ਸ਼ਾਇਰਾਂ ....ਅਤੇ ਉਹਨਾਂ ਦੀ ਸ਼ਾਇਰੀ ਲਈ ਵਕ਼ਤ ਹੀ ਨਹੀਂ ਹੈ। ਅਲਵਿਦਾ ਸੁਦੀਪ ਸਾਹਿਬ.....

=======
ਨਜ਼ਮ
ਦੇਵੀ ਮੇਰੇ ਮਗਰ ਮਗਰ
ਗੇੜੇ ਤੇ ਗੇੜਾ ਰੱਖਦੀ ਹੈ
ਖੇਡਦੀ ਖੇਡਦੀ
ਮੈਨੂੰ ਦੇਖਣ ‘ਚ ਲੱਗੀ ਰਹਿੰਦੀ ਹੈ
ਮੌਨ ਰਹਿ ਕੇ
ਮੇਰੇ ਸਾਹਾਂ ‘ਚ
ਦੇਵੀ ਮੇਰੇ ਮਗਰ ਮਗਰ
ਗੇੜੇ ਤੇ ਗੇੜਾ ਰੱਖਦੀ ਹੈ
ਖੇਡਦੀ ਖੇਡਦੀ
ਮੈਨੂੰ ਦੇਖਣ ‘ਚ ਲੱਗੀ ਰਹਿੰਦੀ ਹੈ
ਮੌਨ ਰਹਿ ਕੇ
ਮੇਰੇ ਸਾਹਾਂ ‘ਚ
ਆਪਣੇ ਸਾਹ ਘੋਲ਼ਦੀ
ਬਹਾਰ ‘ਚ ਰਹਿੰਦੀ ਹੈ
ਮੈਂ ਬੁੱਢੇ ਬਿਰਖ਼ ਵਾਂਗ
ਦੂਰ ਤਾਈਂ
ਟਹਿਣੀਆਂ ਫੈਲਾਈ
ਉਸ ਨੂੰ ਇੱਲ੍ਹ-ਬਲਾਵਾਂ ਤੋਂ
ਬਚਾਉਣ ਖ਼ਾਤਿਰ
ਉਸ ਦੇ ਪਿੱਛੇ-ਪਿੱਛੇ
ਤੁਰਿਆ ਰਹਿੰਦਾ ਹਾਂ...
======
ਨਜ਼ਮ
ਕਿਸੇ ਵੀ ਸਾਜ਼ ‘ਚ
ਏਨੀਆਂ ਸੁਰਾਂ ਨਹੀਂ
ਪਤਾ ਨਹੀਂ
ਉਹ ਕਿਹੜਾ ਗੀਤ ਹੈ
ਜੋ ਢੇਰ ਸਾਰੀਆਂ
’ਕੱਠੀਆਂ ਸੁਰਾਂ ਲੈ ਕੇ
ਦੇਵੀ ਦੇ ਮੂੰਹ ਵਿਚ ਰਹਿੰਦਾ ਹੈ
ਇਹ ਇਉਂ ਗੀਤ ਗਾਉਂਦੀ ਹੈ
ਜਿਸ ਦੇ ਅਰਥ ਕਿਸੇ ਕੋਲ਼ ਨਹੀਂ
ਮੈਂ ਦੇਵੀ ਵਾਂਗ
ਕਦੀ ਵੀ
ਇਕ ਸੁਰ ਨਹੀਂ ਹੋਇਆ
ਉਸ ਪਿੱਛੇ
ਕਿਸੇ ਉੱਚੇ ਦੀ ਰਾਖੀ ਹੈ
ਰੱਬਾ!
ਉਹ ਤੇਰੇ ਬਿਨ
ਹੋਰ ਕੌਣ ਹੋ ਸਕਦਾ ਹੈ!
======
ਨਜ਼ਮ
ਨਾ ਚੰਚਲ ਪੌਣ
ਨਾ ਨੱਚਣ-ਟੱਪਣ
ਨਾ ਕਿਸੇ ਗੀਤ ਦਾ
ਸੁਰ-ਸਿਰਾ
ਦੇਵੀ ਆਰਾਮ ਨਾਲ਼
ਸੌਣ ‘ਤੇ ਹੈ
ਉਹ ਜਾਗੇ ਤਾਂ
ਮੈਂ ਉਸਦੀ ਤੋਤਲੀ ਜ਼ੁਬਾਨ ਸੰਗ
ਆਪਣੀ ਚੁੱਪ ਜੋੜ ਦਿਆਂਗਾ
ਹੋਈਆਂ ਭੁੱਲਾਂ ਲਈ
ਖ਼ਿਮਾ ਮੰਗਾਂਗਾ
ਮੇਰੇ ਝੁਕੇ ਸਿਰ ਹੇਠ
ਉਹ ਨੀਵੇਂ ਹੋ ਝਾਕੇਗੀ
ਦੋ ਨਿੱਕੀਆਂ ਦੰਦੀਆਂ ‘ਚ
ਹੱਸ ਪਏਗੀ
ਉਸ ਦੇ ਜਾਗਣ ਦੀ ਉਡੀਕ ‘ਚ
ਮੈਂ ਹੱਥ ਜੋੜੀ ਬੈਠਾ ਹਾਂ....
=====
ਨਜ਼ਮ
ਆਪ-ਮੁਹਾਰੇ
ਦੇਵੀ ਦੀਆਂ ਬਾਹਾਂ
ਉਤਾਂਹ ਉੱਠ ਜਾਂਦੀਆਂ ਨੇ
ਉਸ ਦੇ ਨਿੱਕੇ ਹੱਥ
ਸੁਤੰਤਰ ਹਵਾ ‘ਚ
ਵਾਰ-ਵਾਰ ਲਹਿਰਦੇ ਨੇ
ਜਿਵੇਂ ਮੈਨੂੰ ਆਖਦੇ ਹੋਣ.....
ਸੁਰਤ ਰੱਖ
ਸੁਰਤਿ ‘ਚ ਬਹਿ ਜਾ....
======
ਨਜ਼ਮ
ਜੇ ਕਿਤੇ
ਰੱਬ ਮਿਹਰਬਾਨ ਹੋ ਜੇ
ਬਹਾਰ ‘ਚ ਰਹਿੰਦੀ ਹੈ
ਮੈਂ ਬੁੱਢੇ ਬਿਰਖ਼ ਵਾਂਗ
ਦੂਰ ਤਾਈਂ
ਟਹਿਣੀਆਂ ਫੈਲਾਈ
ਉਸ ਨੂੰ ਇੱਲ੍ਹ-ਬਲਾਵਾਂ ਤੋਂ
ਬਚਾਉਣ ਖ਼ਾਤਿਰ
ਉਸ ਦੇ ਪਿੱਛੇ-ਪਿੱਛੇ
ਤੁਰਿਆ ਰਹਿੰਦਾ ਹਾਂ...
======
ਨਜ਼ਮ
ਕਿਸੇ ਵੀ ਸਾਜ਼ ‘ਚ
ਏਨੀਆਂ ਸੁਰਾਂ ਨਹੀਂ
ਪਤਾ ਨਹੀਂ
ਉਹ ਕਿਹੜਾ ਗੀਤ ਹੈ
ਜੋ ਢੇਰ ਸਾਰੀਆਂ
’ਕੱਠੀਆਂ ਸੁਰਾਂ ਲੈ ਕੇ
ਦੇਵੀ ਦੇ ਮੂੰਹ ਵਿਚ ਰਹਿੰਦਾ ਹੈ
ਇਹ ਇਉਂ ਗੀਤ ਗਾਉਂਦੀ ਹੈ
ਜਿਸ ਦੇ ਅਰਥ ਕਿਸੇ ਕੋਲ਼ ਨਹੀਂ
ਮੈਂ ਦੇਵੀ ਵਾਂਗ
ਕਦੀ ਵੀ
ਇਕ ਸੁਰ ਨਹੀਂ ਹੋਇਆ
ਉਸ ਪਿੱਛੇ
ਕਿਸੇ ਉੱਚੇ ਦੀ ਰਾਖੀ ਹੈ
ਰੱਬਾ!
ਉਹ ਤੇਰੇ ਬਿਨ
ਹੋਰ ਕੌਣ ਹੋ ਸਕਦਾ ਹੈ!
======
ਨਜ਼ਮ
ਨਾ ਚੰਚਲ ਪੌਣ
ਨਾ ਨੱਚਣ-ਟੱਪਣ
ਨਾ ਕਿਸੇ ਗੀਤ ਦਾ
ਸੁਰ-ਸਿਰਾ
ਦੇਵੀ ਆਰਾਮ ਨਾਲ਼
ਸੌਣ ‘ਤੇ ਹੈ
ਉਹ ਜਾਗੇ ਤਾਂ
ਮੈਂ ਉਸਦੀ ਤੋਤਲੀ ਜ਼ੁਬਾਨ ਸੰਗ
ਆਪਣੀ ਚੁੱਪ ਜੋੜ ਦਿਆਂਗਾ
ਹੋਈਆਂ ਭੁੱਲਾਂ ਲਈ
ਖ਼ਿਮਾ ਮੰਗਾਂਗਾ
ਮੇਰੇ ਝੁਕੇ ਸਿਰ ਹੇਠ
ਉਹ ਨੀਵੇਂ ਹੋ ਝਾਕੇਗੀ
ਦੋ ਨਿੱਕੀਆਂ ਦੰਦੀਆਂ ‘ਚ
ਹੱਸ ਪਏਗੀ
ਉਸ ਦੇ ਜਾਗਣ ਦੀ ਉਡੀਕ ‘ਚ
ਮੈਂ ਹੱਥ ਜੋੜੀ ਬੈਠਾ ਹਾਂ....
=====
ਨਜ਼ਮ
ਆਪ-ਮੁਹਾਰੇ
ਦੇਵੀ ਦੀਆਂ ਬਾਹਾਂ
ਉਤਾਂਹ ਉੱਠ ਜਾਂਦੀਆਂ ਨੇ
ਉਸ ਦੇ ਨਿੱਕੇ ਹੱਥ
ਸੁਤੰਤਰ ਹਵਾ ‘ਚ
ਵਾਰ-ਵਾਰ ਲਹਿਰਦੇ ਨੇ
ਜਿਵੇਂ ਮੈਨੂੰ ਆਖਦੇ ਹੋਣ.....
ਸੁਰਤ ਰੱਖ
ਸੁਰਤਿ ‘ਚ ਬਹਿ ਜਾ....
======
ਨਜ਼ਮ
ਜੇ ਕਿਤੇ
ਰੱਬ ਮਿਹਰਬਾਨ ਹੋ ਜੇ
ਭੋਰਾ ਮੀਂਹ ਦੇ
ਛਿੱਟੇ ਪੈ ਜਾਣ
ਤਾਂ ਉਸ ਦੇ
ਮੁਰਝਾਏ ਚਿਹਰੇ ‘ਤੇ
ਰੌਣਕ ਆ ਜਾਏ
ਉਸ ਦੀ ਰੌਣਕ
ਮੇਰੀ ਰੌਣਕ ਨਾਲ਼ ਜੁੜੀ ਹੈ....
======
ਨਜ਼ਮ
ਜਿਵੇਂ ਜਿਵੇਂ ਮੈਂ ਦਿਸਦਾ ਹਾਂ
ਤਿਵੇਂ ਤਿਵੇਂ ਮੈਂ ਹਾਂ ਨਹੀਂ
ਦੇਵੀ!
ਤੂੰ ਤਾਂ ਹਨੇਰੇ ‘ਚ
ਦੀਵੇ ਚੁੱਕੀ ਫਿਰਦੀ ਏਂ
ਇਕ ਦੀਵਾ ਮੈਨੂੰ ਵੀ ਦੇ ਦੇ
ਮੈਂ ਤੇਰੇ ਚਾਨਣ ‘ਚ
ਟਿਕ ਜਾਣਾ ਚਾਹੁੰਦਾ ਹਾਂ
ਹਮੇਸ਼ ਹਮੇਸ਼ ਲਈ.....
=====
ਨਜ਼ਮ
ਮੈਂ ਸੁਪਨੇ ‘ਚ ਦੇਖਿਆ:
ਵੰਨ-ਸੁਵੰਨੇ ਰੰਗਾਂ ਦੇ ਫੁੱਲ
ਦੇਵੀ ਨੂੰ
ਲੁਕਾਉਣ ਦੇ ਆਹਰ ‘ਚ
ਕਦੀ ਉਸਦੇ ਸਿਰ ਨੂੰ ਛੂੰਹਦੇ
ਕਦੀ ਪਰੇ ਹਟ ਜਾਂਦੇ
ਦੇਵੀ ਉਨ੍ਹਾਂ ‘ਚ ਖਿੜੀ-ਪੁੜੀ
ਹੱਸਣ ‘ਤੇ ਸੀ
ਦੋ ਦੰਦ ਲਿਸ਼-ਲਿਸ਼ ਕਰਦੇ
ਸਿਰ ਦੇ ਵਾਲ਼ ਹਵਾ ‘ਚ ਉੱਡਦੇ
ਬਹਾਰ ਬਣ-ਬਣ ਬਹਿੰਦੇ
ਜਾਗਣ ‘ਤੇ
ਖ਼ਿਆਲਾਂ ਖ਼ਿਆਲਾਂ ‘ਚ
ਦੇਰ ਤਾਈਂ
ਮੈਂ ਬਿਸਤਰ ‘ਚ
ਉੱਸਲ਼ਵੱਟੇ ਲੈਂਦਾ ਰਿਹਾ
ਆਏ ਸੁਰਗ ਨੂੰ
ਛਿੱਟੇ ਪੈ ਜਾਣ
ਤਾਂ ਉਸ ਦੇ
ਮੁਰਝਾਏ ਚਿਹਰੇ ‘ਤੇ
ਰੌਣਕ ਆ ਜਾਏ
ਉਸ ਦੀ ਰੌਣਕ
ਮੇਰੀ ਰੌਣਕ ਨਾਲ਼ ਜੁੜੀ ਹੈ....
======
ਨਜ਼ਮ
ਜਿਵੇਂ ਜਿਵੇਂ ਮੈਂ ਦਿਸਦਾ ਹਾਂ
ਤਿਵੇਂ ਤਿਵੇਂ ਮੈਂ ਹਾਂ ਨਹੀਂ
ਦੇਵੀ!
ਤੂੰ ਤਾਂ ਹਨੇਰੇ ‘ਚ
ਦੀਵੇ ਚੁੱਕੀ ਫਿਰਦੀ ਏਂ
ਇਕ ਦੀਵਾ ਮੈਨੂੰ ਵੀ ਦੇ ਦੇ
ਮੈਂ ਤੇਰੇ ਚਾਨਣ ‘ਚ
ਟਿਕ ਜਾਣਾ ਚਾਹੁੰਦਾ ਹਾਂ
ਹਮੇਸ਼ ਹਮੇਸ਼ ਲਈ.....
=====
ਨਜ਼ਮ
ਮੈਂ ਸੁਪਨੇ ‘ਚ ਦੇਖਿਆ:
ਵੰਨ-ਸੁਵੰਨੇ ਰੰਗਾਂ ਦੇ ਫੁੱਲ
ਦੇਵੀ ਨੂੰ
ਲੁਕਾਉਣ ਦੇ ਆਹਰ ‘ਚ
ਕਦੀ ਉਸਦੇ ਸਿਰ ਨੂੰ ਛੂੰਹਦੇ
ਕਦੀ ਪਰੇ ਹਟ ਜਾਂਦੇ
ਦੇਵੀ ਉਨ੍ਹਾਂ ‘ਚ ਖਿੜੀ-ਪੁੜੀ
ਹੱਸਣ ‘ਤੇ ਸੀ
ਦੋ ਦੰਦ ਲਿਸ਼-ਲਿਸ਼ ਕਰਦੇ
ਸਿਰ ਦੇ ਵਾਲ਼ ਹਵਾ ‘ਚ ਉੱਡਦੇ
ਬਹਾਰ ਬਣ-ਬਣ ਬਹਿੰਦੇ
ਜਾਗਣ ‘ਤੇ
ਖ਼ਿਆਲਾਂ ਖ਼ਿਆਲਾਂ ‘ਚ
ਦੇਰ ਤਾਈਂ
ਮੈਂ ਬਿਸਤਰ ‘ਚ
ਉੱਸਲ਼ਵੱਟੇ ਲੈਂਦਾ ਰਿਹਾ
ਆਏ ਸੁਰਗ ਨੂੰ
ਸਾਂਭ-ਸਾਂਭ ਰੱਖਦਾ ਰਿਹਾ....
======
ਨਜ਼ਮ
======
ਨਜ਼ਮ
ਦੇਵੀ ਆਪਣਾ ਤੌਲੀਆ
ਸਿਰ ‘ਤੇ ਟਿਕਾਈ
ਆਖਣ ‘ਤੇ ਹੈ-
”ਇਹ ਤੌਲੀਆ ਮਾਮੂ ਦਾ
ਇਹ ਤੌਲੀਆ ਨਾਨੀ ਦਾ
ਇਹ ਤੌਲੀਆ – ਉਏ ਨਾਨੂ..
ਇਹ ਤੌਲੀਆ - ਨਾਨੂ ਦਾ..”
ਮੈਂ ਉਸ ਦੀਆਂ ਅੱਖਾਂ ‘ਚ
ਝਾਕੀ ਜਾਂਦਾ ਹਾਂ
ਝਾਕੀ ਜਾਂਦਾ ਹਾਂ....
ਹਾਏ! ਮੇਰਾ ਤੌਲੀਆ ਕਿੱਥੇ ਹੈ!
ਮੇਰਾ ਤੌਲੀਆ ਵੀ ਤਾਂ ਦੇਵੀ
ਤੇਰੇ ਕੋਲ਼ ਹੈ
ਜਿਸ ਨਾਲ਼ ਮੈ ਤਨ-ਮਨ ਦੀ
ਰੋਜ਼ ਮੈਲ਼ ਲਾਹੁੰਦਾ ਹਾਂ...
=====
ਨਜ਼ਮ
ਮੇਰੇ ਰੁੰਡ-ਮਰੁੰਡ ਸਿਰ ‘ਚੋਂ
ਹਰੇ ਪੱਤੇ ਨਿੱਕਲ਼ ਆਏ ਨੇ
ਦੇਵੀ ਉਨ੍ਹਾਂ ਵੱਲ ਦੇਖ
ਇਸ਼ਾਰੇ ਤੇ ਇਸ਼ਾਰਾ
ਕਰੀ ਹੱਸੀ ਜਾਂਦੀ ਹੈ
ਹੱਸਦੀ ਹੱਸਦੀ
ਦੂਹਰੀ ਹੋਈ ਜਾਂਦੀ ਹੈ
ਮੇਰੇ ‘ਚ ਉਸ ਵਰਗਾ
ਪ੍ਰਵੇਸ਼ ਹੋਣ ਲੱਗਾ ਹੈ
ਕੁਝ ਫ਼ਾਲਤੂ ਦਾ
ਨਾਲ਼ੋਂ ਲਹੀ ਜਾਂਦਾ ਹੈ
ਡਿੱਗੇ ਨੂੰ ਵੀ
ਦੇਖੀ ਜਾਂਦਾ ਹਾਂ
ਨਵੇਂ ਨੂੰ ਵੀ ਦੇਖੀ ਜਾਂਦਾ ਹਾਂ....
======
ਨਜ਼ਮ
ਕੁਝ ਘੜੀਆਂ ਹੋਰਸਿਰ ‘ਤੇ ਟਿਕਾਈ
ਆਖਣ ‘ਤੇ ਹੈ-
”ਇਹ ਤੌਲੀਆ ਮਾਮੂ ਦਾ
ਇਹ ਤੌਲੀਆ ਨਾਨੀ ਦਾ
ਇਹ ਤੌਲੀਆ – ਉਏ ਨਾਨੂ..
ਇਹ ਤੌਲੀਆ - ਨਾਨੂ ਦਾ..”
ਮੈਂ ਉਸ ਦੀਆਂ ਅੱਖਾਂ ‘ਚ
ਝਾਕੀ ਜਾਂਦਾ ਹਾਂ
ਝਾਕੀ ਜਾਂਦਾ ਹਾਂ....
ਹਾਏ! ਮੇਰਾ ਤੌਲੀਆ ਕਿੱਥੇ ਹੈ!
ਮੇਰਾ ਤੌਲੀਆ ਵੀ ਤਾਂ ਦੇਵੀ
ਤੇਰੇ ਕੋਲ਼ ਹੈ
ਜਿਸ ਨਾਲ਼ ਮੈ ਤਨ-ਮਨ ਦੀ
ਰੋਜ਼ ਮੈਲ਼ ਲਾਹੁੰਦਾ ਹਾਂ...
=====
ਨਜ਼ਮ
ਮੇਰੇ ਰੁੰਡ-ਮਰੁੰਡ ਸਿਰ ‘ਚੋਂ
ਹਰੇ ਪੱਤੇ ਨਿੱਕਲ਼ ਆਏ ਨੇ
ਦੇਵੀ ਉਨ੍ਹਾਂ ਵੱਲ ਦੇਖ
ਇਸ਼ਾਰੇ ਤੇ ਇਸ਼ਾਰਾ
ਕਰੀ ਹੱਸੀ ਜਾਂਦੀ ਹੈ
ਹੱਸਦੀ ਹੱਸਦੀ
ਦੂਹਰੀ ਹੋਈ ਜਾਂਦੀ ਹੈ
ਮੇਰੇ ‘ਚ ਉਸ ਵਰਗਾ
ਪ੍ਰਵੇਸ਼ ਹੋਣ ਲੱਗਾ ਹੈ
ਕੁਝ ਫ਼ਾਲਤੂ ਦਾ
ਨਾਲ਼ੋਂ ਲਹੀ ਜਾਂਦਾ ਹੈ
ਡਿੱਗੇ ਨੂੰ ਵੀ
ਦੇਖੀ ਜਾਂਦਾ ਹਾਂ
ਨਵੇਂ ਨੂੰ ਵੀ ਦੇਖੀ ਜਾਂਦਾ ਹਾਂ....
======
ਨਜ਼ਮ
ਕੁਝ ਪਲ ਹੋਰ
ਚਰਚ ਦੀ ਘੰਟੀ ਵੱਜਣ ਤੋਂ ਪਹਿਲਾਂ
ਇਹ ਰੁੱਤਾਂ
ਚਾਰ ਮੌਸਮ
ਚਾਰ ਰੰਗ
ਚੇਤੇ ‘ਚ ਲਹਿਣ ਤੋਂ ਪਹਿਲਾਂ
ਮੈਨੂੰ
ਦੇਵੀ ‘ਚ ਵਿਲੀਨ ਹੋ ਲੈਣ ਦਿਉ
ਮੈਂ ਤੁਹਾਨੂੰ
ਪਿਆਰ ਨਾਲ਼ ਕਹਿੰਦਾ ਹਾਂ:
ਜਦ ਮੈਂ ਇੱਥੋਂ
ਕੂਚ ਕਰਨ ਲੱਗਾਂ
ਤਾਂ ਮੇਰੇ ਘਰ ਦੇ ਦੁਆਰ
ਖੁੱਲ੍ਹੇ ਰਹਿਣ ਦੇਣਾ.....
3 comments:
ਸਰੋਦ ਨਾਲ਼ ਬੜਾ ਹੀ ਨੇੜਲਾ ਰਿਸ਼ਤਾ ਸੀ ਅਜੇ ਕੁੱਝ ਦਿਨ ਪਹਿਲਾਂ ਹੀ ਆਪਣੇਂ ਦੋਸਤ ਡਾਕਟਰ ਸ਼ਾਹੀ ਨੂੰ ਕਿਹਾ ਸੀ ਸਮਰਾਲੇ ਜਾਵੋਂ ਤਾਂ ਕਿਸੇ ਤੋਂ ਉਸਦਾ ਨੰਬਰ ਲਿਆਕੇ ਦੇਣਾਂ ਕਿਉਂਕਿ ਉਸਨੇ ਸਮਰਾਲੇ ਬਹੁਤ ਸਮਾਂ ਬਿਤਾਇਆ ਸੀ.. ਅਜਿਹੇ ਸ਼ਾਇਰ ਯਾਰਾਂ ਦਾ ਘਾਟਾ ਝੱਲਿਆ ਨਹੀਂ ਜਾ ਸਕਦਾ।।

सरोद सुदीप जी दीयां कवितावां मैं पहली वार 'आरसी' राहीं ही पढ़ीयां हन अते दंग रहि गिया हाँ। एक बच्ची नूं केन्द्र विच रख के ऐनी खूबसूरत, प्रभावकारी अते दिल-दिमाग नूं किल्ल लैण वाली कवितावां नूं पढ़के सचमुच पता चलदा है कि सुरोद सुदीप किस उच्च पाये दे शायर सन। मेरी उन्हां नूं विनम्र श्रद्धांजलि !
Post a Comment