ਆਰਸੀ 'ਤੇ ਖ਼ੁਸ਼ਆਮਦੇਦ
ਸਾਹਿਤਕ ਨਾਮ: ਤੇਜਿੰਦਰ
ਅਜੋਕਾ ਨਿਵਾਸ: ਮਲੇਰਕੋਟਲਾ, ਪੰਜਾਬ
ਪ੍ਰਕਾਸ਼ਿਤ ਕਿਤਾਬਾਂ: ਰਚਨਾਵਾਂ ਅਜੇ ਕਿਤਾਬੀ ਰੂਪ ਵਿਚ ਪ੍ਰਕਾਸ਼ਿਤ ਨਹੀਂ ਹੋਈਆਂ।
------
ਸਾਹਿਤਕ ਨਾਮ: ਤੇਜਿੰਦਰ
ਅਜੋਕਾ ਨਿਵਾਸ: ਮਲੇਰਕੋਟਲਾ, ਪੰਜਾਬ
ਪ੍ਰਕਾਸ਼ਿਤ ਕਿਤਾਬਾਂ: ਰਚਨਾਵਾਂ ਅਜੇ ਕਿਤਾਬੀ ਰੂਪ ਵਿਚ ਪ੍ਰਕਾਸ਼ਿਤ ਨਹੀਂ ਹੋਈਆਂ।
------
ਦੋਸਤੋ! ਅੱਜ ਮਲੇਰਕੋਟਲਾ, ਪੰਜਾਬ ਵਸਦੀ ਸ਼ਾਇਰਾ ਦੋਸਤ ਤੇਜਿੰਦਰ ਜੀ ਨੇ ਚੰਦ ਖ਼ੂਬਸੂਰਤ
ਨਜ਼ਮਾਂ ਘੱਲ ਕੇ ਆਰਸੀ ਬਲੌਗ ‘ਤੇ ਪਹਿਲੀ ਵਾਰ ਹਾਜ਼ਰੀ ਲਵਾਈ ਹੈ। ਉਹ ਡਾ: ਤੇਜਵੰਤ ਮਾਨ ਜੀ ਦੀ
ਸਪੁੱਤਰੀ ਹਨ ਅਤੇ ਫੇਸਬੁੱਕ ‘ਤੇ ਆਰਸੀ ਸਾਹਿਤਕ ਕਲੱਬਾਂ ਨਾਲ਼ ਵੀ ਪਿਛਲੇ ਦੋ ਕੁ ਸਾਲਾਂ ਤੋਂ ਜੁੜੇ
ਹੋਏ ਹਨ। ਮੇਰੀ ਘੌਲ਼ ਅਤੇ ਰੁਝੇਵਿਆਂ ਕਰਕੇ ਇਹ ਹਾਜ਼ਰੀ ਵੀ ਦੇਰੀ ਨਾਲ਼ ਲੱਗ ਰਹੀ ਹੈ। ਮੈਂ
ਤੇਜਿੰਦਰ ਜੀ ਨੂੰ ਸਮੂਹ ਆਰਸੀ ਪਰਿਵਾਰ ਵੱਲੋਂ ਜੀ ਆਇਆਂ ਆਖ ਰਹੀ ਹਾਂ....ਬਹੁਤ-ਬਹੁਤ ਸ਼ੁਕਰੀਆ ।
ਅਦਬ ਸਹਿਤ
ਤਨਦੀਪ
ਅਦਬ ਸਹਿਤ
ਤਨਦੀਪ
********
ਅਲਵਿਦਾ
ਨਜ਼ਮ
ਨਜ਼ਮ
ਅਲਵਿਦਾ!
ਲੱਗਦੈ ਹੁਣ ਵੇਲਾ ਆ ਗਿਆ
ਅੰਨ ਦਾਤਾ ਤੋਂ ਇਜਾਜ਼ਤ ਲੈਣ ਦਾ
ਤੇ ਕਿਸੇ ਪੁਰਾਣੇ ਨਜ਼ਲੇ ਭਰੇ ਰੁਮਾਲ ਨੂੰ
ਰੁਖ਼ਸਤ ਕਰਨ ਦਾ
ਰੀੜ ਦੀ ਹੱਡੀ 'ਚ ਅਟਕੇ
ਨਿਪੱਤਰੇ ਰੁੱਖ ਨੂੰ ਜੜ੍ਹੋਂ ਪੁੱਟ ਸੁੱਟਣ ਦਾ
ਤੇ ਉਸ ਦਾ ਸੰਸਕਾਰ ਕਰ
ਬਚੀ-ਖੁਚੀ ਰਾਖ ਨੂੰ ਗੰਗਾਂ 'ਚ ਵਹਾਅ
ਅੰਤਿਮ ਰਸਮਾਂ ਨੂੰ ਪੂਰਾ ਕਰਨ ਦਾ
ਹੁਣ
ਜੂਠ ਖਾਣ ਤੋਂ ਤੋਬਾ ਕਰੀ ਜਾਵੇ
ਅੱਧ ਸੜੇ ਟੋਟਿਆਂ ਨਾਲ਼
ਬੁੱਲਾਂ ਨੂੰ ਗਰਮਾਉਣ ਦੇ
ਆਨੰਦ ਦੀ ਆਦਤ ਨੂੰ ਵੀ ਵਿਦਾ ਕੀਤਾ ਜਾਵੇ
ਆਨੰਦ ਦੀ ਆਦਤ ਨੂੰ ਵੀ ਵਿਦਾ ਕੀਤਾ ਜਾਵੇ
ਤਲਬ ਬਹੁਤ ਹੋਵੇ ਤਾਂ ਕਿਉਂ ਨਾ ਬਾਜ਼ਾਰ '’ਚੋਂ
ਨਵੀਂ ਨਕੋਰ ਪੈਕਿੰਗ ਖ਼ਰੀਦ
ਅੰਦਰਲੀ ਤੇ ਬਾਹਰਲੀ ਅੱਗ ਨੂੰ ਧੂੰਆਂ ਬਣਾ
ਆਲ਼ੇ ਦੁਆਲ਼ੇ ਦੀ ਪਵਿੱਤਰਤਾ ‘ਚ
ਯੋਗਦਾਨ ਪਾਇਆ ਜਾਵੇ
ਯੋਗਦਾਨ ਪਾਇਆ ਜਾਵੇ
ਕਿਉਂ ਨਾ ਸਿਰਨਾਵੇਂ ਰਹਿਤ ਲੋਕਾਂ ਨੂੰ
ਕਦੇ ਨਾ ਪਹੁੰਚਣ ਵਾਲੇ ਖ਼ਤਾਂ ਦਾ ਸਿਲਸਿਲਾ
ਬੰਦ ਕੀਤਾ ਜਾਵੇ
ਕਿਉਂ ਨਾ ਆਪਣਾ ਸਿਰਨਾਵਾਂ
ਕਿਸੇ ਗੁਪਤ ਭਾਸ਼ਾ ਚ ਲਿਖ
ਠਾਹ ਕਰਕੇ ਕਿਸੇ ਦੇ ਮੱਥੇ ਮਾਰਿਆ ਜਾਵੇ
ਕੀ ਜ਼ਰੂਰਤ ਹੈ? ਕਿਸੇ ਦੀਆਂ ਛਿੱਕਾਂ ਚੋਂ
ਆਪਣਾ ਵਜੂਦ ਲੱਭਣ ਦੀ?
ਤੇ ਉਸ ਖੰਡਿਤ ਵਜੂਦ ਨੂੰ ਸਮੇਟ
ਤੁਰ ਜਾਣ ਦੀ?
ਤੁਰ ਤਾਂ ਜਾਣਾ ਹੀ ਹੈ ਇਕ ਦਿਨ ਸਭ ਨੇ
ਫੇਰ ਕਿਸੇ ਹੋਰ ਦੇ ਦਿੱਤੇ ਦਾਨ ਦੇ ਸਮਾਨ ਨੂੰ
ਸ਼ਟੇਸ਼ਨ 'ਤੇ ਹੀ ਛੱਡ
ਗੱਡੀ ਕਿਉਂ ਨਾ ਫੜੀ ਜਾਵੇ
ਅਲਵਿਦਾ…..
=====
ਬੋਗਨਵਿਲਿਆ ਅਤੇ ਨਿਪੱਤਰਾ ਰੁੱਖ
ਨਜ਼ਮ
ਪੁੰਨਿਆ ਦੀ ਰਾਤ...
ਚੰਨ ਆਪਣੀ ਮਸਤ ਚਲ ਤੁਰਦਾ ਜਾ ਰਿਹਾ ਸੀ
ਚੰਨ ਆਪਣੀ ਮਸਤ ਚਲ ਤੁਰਦਾ ਜਾ ਰਿਹਾ ਸੀ
ਨਿਪੱਤਰੇ ਰੁੱਖ ਦਾ ਪਰਛਾਵਾਂ ਵਿਹੜੇ 'ਚ ਸਪਾਟ ਪਿਆ ਸੀ
ਰੁਮਕਦੀ ਪੌਣ ਇਕ ਖੂੰਜੇ ਲੱਗੀ
ਰੁਮਕਦੀ ਪੌਣ ਇਕ ਖੂੰਜੇ ਲੱਗੀ
ਬੋਗਨਵਿਲਿਆ ਨੂੰ ਲਹਿਰਾ ਰਹੀ ਸੀ
ਬੋਗਨਵਿਲਿਆ ਦਾ ਪਰਛਾਵਾਂ
ਨਿਪੱਤਰੇ ਰੁੱਖ ਦੇ ਪਰਛਾਵੇਂ ਨੂੰ
ਛੋਹਣ ਦੀ ਕੋਸ਼ਿਸ ਕਰ ਰਿਹਾ ਸੀ....
ਬੋਗਨਵਿਲਿਆ ਦਾ ਪਰਛਾਵਾਂ
ਨਿਪੱਤਰੇ ਰੁੱਖ ਦੇ ਪਰਛਾਵੇਂ ਨੂੰ
ਛੋਹਣ ਦੀ ਕੋਸ਼ਿਸ ਕਰ ਰਿਹਾ ਸੀ....
ਨਿਪੱਤਰਾ ਰੁੱਖ ਖਿੱਝ ਕੇ ਬੋਲਿਆ " ਕੀ
ਕਰ ਰਹੀਂ ਹੈਂ ?"
ਬੋਗਨਵਿਲਿਆ ਹੱਸ ਕੇ ਬੋਲੀ " ਕੁਝ ਨਹੀਂ"
ਨਿਪੱਤਰਾ ਰੁੱਖ "ਆਹ ਝੂੰਮਣ ਕਿਓਂ ਲੱਗੀ
ਹੈਂ?"
ਬੋਗਨਵਿਲਿਆ "ਹਵਾ ਰੁਮਕ ਰਹੀ ਹੈ "
ਇਕ ਹਵਾ ਦਾ ਬੁੱਲਾ ਆਇਆ...
ਬੋਗਨਵਿਲਿਆ ਦੇ ਕਿੰਨੇ ਹੀ ਫੁੱਲ ਕਿਰ ਗਏ .........
ਬੋਗਨਵਿਲਿਆ ਦੇ ਕਿੰਨੇ ਹੀ ਫੁੱਲ ਕਿਰ ਗਏ .........
ਨਿਪੱਤਰਾ ਰੁੱਖ "ਆਹ ਕੀ ? ਤੇਰੇ ਫੁੱਲ ਤਾਂ ਕਿਰੀ ਜਾ ਰਹੇ ਨੇ....
ਫੁੱਲਾਂ ਤੋਂ ਬਗੈਰ ਕੀ ਕਰੇਂਗੀ ?"
ਬੋਗਨਵਿਲਿਆ "ਤਾਂ ਕੀ .....ਰੁੱਤ ਬਦਲੇਗੀ.....ਫੇਰ
ਬਹਾਰ ਆਵੇਗੀ ....."
ਨਿਪੱਤਰਾ ਰੁੱਖ " ਜੇ ਨਾ ਆਈ ਤਾਂ?"
ਬੋਗਨਵਿਲਿਆ ਨੇ ਕੋਈ ਜਵਾਬ ਨਾ ਦਿੱਤਾ
ਇੱਕ ਤੇਜ਼ ਹਵਾ ਦਾ ਬੁੱਲਾ ਆਇਆ....
ਇੱਕ ਤੇਜ਼ ਹਵਾ ਦਾ ਬੁੱਲਾ ਆਇਆ....
ਬੋਗਨਵਿਲਿਆ ਤੋਂ ਕਿੰਨੇ ਹੀ ਫੁੱਲ ਕਿਰ ਗਏ....
ਅਤੇ ਉਨ੍ਹਾਂ ਨੇ ਨਿਪੱਤਰੇ ਰੁੱਖ ਦੇ
ਪਰਛਾਵੇਂ ਨੂੰ ਢੱਕ ਦਿੱਤਾ.....
ਪਰਛਾਵੇਂ ਨੂੰ ਢੱਕ ਦਿੱਤਾ.....
=====
ਤਸੱਵੁਰ
ਨਜ਼ਮ
ਕਿੰਨਾ ਸੁਰੱਖਿਅਤ ਹੈ
ਕਿੰਨਾ ਸੁਰੱਖਿਅਤ ਹੈ
ਤੇਰਾ ਤਸੱਵੁਰ
ਮੇਰੇ ਜ਼ਿਹਨ ਵਿਚ
ਤੇਰੀ ਬੇਫ਼ਿਕਰੀ.....ਮੇਰੀ ਝਿਜਕ ਦਾ ਤਾਲਾ
ਪਰ ਫੇਰ ਵੀ
ਜਦੋਂ ਸੁਣਦੀ ਹਾਂ ਗੀਤ ਕੋਈ
ਕਿਉਂ ਤੇਰਾ ਤਸੱਵੁਰ ਆ...
ਗੀਤ ਦੇ ਸੁਰ 'ਚ ਘੁਲ਼ਮਿਲ਼ ਜਾਂਦਾ ਹੈ
ਗੀਤ ਦੇ ਸੁਰ 'ਚ ਘੁਲ਼ਮਿਲ਼ ਜਾਂਦਾ ਹੈ
ਕਿਸੇ ਕਵਿਤਾ ਦਾ ਬੰਦ ਬਣ
ਆਪਣੀ ਮੌਜੂਦਗੀ ਦਾ ਅਹਿਸਾਸ ਕਰਾਉਂਦਾ ਹੈ
ਆਪਣੀ ਮੌਜੂਦਗੀ ਦਾ ਅਹਿਸਾਸ ਕਰਾਉਂਦਾ ਹੈ
ਕਿਉਂ ਉੱਭਰ ਆਉਂਦਾ ਹੈ
ਕਿਸੇ ਤਸਵੀਰ ਵਿਚਲੇ ਰੰਗਾਂ ਵਿਚ
ਤੇਰਾ ਅਕਸ....
ਅਤੇ ਫੇਰ ਕਿੰਨੀ ਹੀ ਦੇਰ ਸਿੰਮਦਾ ਰਹਿੰਦਾ ਹੈ
ਸਿੱਕਰੇ-ਬੁੱਲ੍ਹਾਂ ਤੋਂ
ਲਾਲ ਜਿਹੇ ਰੰਗ ਦਾ ਤਰਲ
ਲਾਲ ਜਿਹੇ ਰੰਗ ਦਾ ਤਰਲ
ਕਦੇ ਬਣ ਜਾਂਦਾ ਹੈ
ਅੱਖਾਂ ਦੇ ਕੋਇਆਂ 'ਚੋਂ ਤਿਲ੍ਹਕਦਾ
ਇਕ ਤੁਪਕਾ.....
ਇਕ ਤੁਪਕਾ.....
ਜੋ ਹੋਠਾਂ ਦੇ ਰਸਤੇ
ਧੁਰ ਅੰਦਰ ਤੱਕ ਦਾ
ਸਫ਼ਰ ਤਹਿ ਕਰਦਾ ਹੈ
ਧੁਰ ਅੰਦਰ ਤੱਕ ਦਾ
ਸਫ਼ਰ ਤਹਿ ਕਰਦਾ ਹੈ
ਕਦੇ ਸ਼ੀਸ਼ੇ ਵਿਚਲੇ ਮੇਰੇ ਅਕਸ ‘ਤੇ
ਝਾਤੀ ਮਾਰ ਮੁਸਕਰਾ ਲੰਘ ਜਾਂਦਾ ਹੈ
ਅਤੇ ਮੈਂ ਆਪਣੇ ਆਪ ਨੂੰ ਸਮੇਟਦਿਆਂ
ਕਿੰਨੇ ਹੀ ਰੰਗਾਂ ‘ਚ ਰੰਗੀ ਜਾਂਦੀ ਹਾਂ ....
ਕਿੰਨੇ ਹੀ ਰੰਗਾਂ ‘ਚ ਰੰਗੀ ਜਾਂਦੀ ਹਾਂ ....
ਕਦੇ ਇੱਕ ਸ਼ਰਾਰਤੀ ਬੱਚਾ ਬਣ
ਆ ਸ਼ੁਮਾਰ ਹੁੰਦੈ ਮੇਰੀਆਂ ਸ਼ਰਾਰਤਾਂ ਵਿਚ
ਅਤੇ ਫਿਰ ਛਲੇਡੇ ਵਾਂਗ ਗ਼ਾਇਬ ਹੋ ਜਾਂਦੈ
ਅਤੇ ਜੰਮ ਜਾਂਦੀ ਹੈ ਮੇਰੇ ਚਿਹਰੇ ‘ਤੇ
ਸੰਜੀਦਗੀ ਦੀ ਇਕ ਪਰਤ
ਜਿਸਦੇ ਹੇਠਾਂ ਉਸਲਵੱਟੇ ਲੈਂਦੀ ਉਦਾਸੀ
ਚਿਹਰੇ ਦੀਆਂ ਲਕੀਰਾਂ ਵਿਚ
ਇਕਮਿਕ ਹੋ ਜਾਂਦੀ ਹੈ.....
ਚਾਨਣੀਆਂ ਰਾਤਾਂ ਵਿੱਚ
ਚਾਨਣੀਆਂ ਰਾਤਾਂ ਵਿੱਚ
ਮੱਲਕ ਦੇਣੇ ਚਾਨਣ ਦਾ ਛਿੱਟਾ ਦੇ
ਆਪ ਚੰਨ 'ਤੇ ਜਾ ਬੈਠ ਹੱਸਣ ਲਗਦਾ ਹੈ
ਆਪ ਚੰਨ 'ਤੇ ਜਾ ਬੈਠ ਹੱਸਣ ਲਗਦਾ ਹੈ
ਅਤੇ ਮੈਂ ਚਾਨਣੀ 'ਚ ਤੱਕਣ ਲਗਦੀ ਹਾਂ
ਅਪਣਾ ਹੀ ਪਰਛਾਵਾਂ
ਅਪਣਾ ਹੀ ਪਰਛਾਵਾਂ
ਪਰਛਾਵੇਂ ਨਾਲ ਗੱਲਾਂ ਕਰਦੀ
ਬਣਦੀ ਹਾਂ ਹਾਸੇ ਦੀ ਪਾਤਰ
ਬਣਦੀ ਹਾਂ ਹਾਸੇ ਦੀ ਪਾਤਰ
=====
ਕਿਰਦੀ ਰੇਤ
ਨਜ਼ਮ
ਜਿੰਨਾ ਸੰਭਲਣ ਦੀ ਕੋਸ਼ਿਸ਼ ਕੀਤੀ
ਓਨਾ ਹੀ ਬਿਖਰੀ ਹਾਂ ਮੈਂ
ਜਿਵੇਂ ਮੁੱਠੀ ‘ਚ ਘੁੱਟੀ
ਰੇਤ ਕਿਰੀ
ਮੈਂ ਤੇਰੇ ਕ਼ਦਮਾਂ ‘ਚ ਇੰਝ ਰੁਲ਼ੀ
....
ਜਿਵੇਂ ਸ਼ਿਵ ਦੇ ਗਲ਼ਵੇਂ ਤੋਂ ਉਤਰ
ਧਰਤੀ ‘ਤੇ ਰੀਂਗਦਾ ਇਕ ਗੰਡੋਇਆ....
ਪਾਰਵਤੀ ਨੇ ਅਪਣੇ ਵਾਲ਼ਾਂ ‘ਚੋਂ ਲਾਹ
ਝਟਕ ਦਿੱਤਾ ਹੋਵੇ ਮੁਰਝਾਇਆ ਕੋਈ
ਬੋਗਨਵਿਲੀਆ ਦਾ ਬੇਰੰਗਾ ਫੁੱਲ....
ਝਟਕ ਦਿੱਤਾ ਹੋਵੇ ਮੁਰਝਾਇਆ ਕੋਈ
ਬੋਗਨਵਿਲੀਆ ਦਾ ਬੇਰੰਗਾ ਫੁੱਲ....
ਜਿਵੇਂ ਕ੍ਰਿਸ਼ਨ ਦੀ ਤਿਆਗੀ ਕੋਈ ਬੰਸਰੀ
ਜਿਸਨੂੰ ਅਪਣੇ ਬੁੱਲ੍ਹਾਂ ਨੂੰ ਛੁਹਾ
ਬਿਨਾ ਕੋਈ ਸੁਰ ਛੇੜੇ
ਬਿਨਾ ਕੋਈ ਸੁਰ ਛੇੜੇ
ਮਸਤ ਹੋ ਗਿਆ ਹੋਵੇ ਕਾਨ੍ਹਾ
ਆਪਣੀ ਰਾਸ ਲੀਲਾ ਵਿਚ....
ਆਪਣੀ ਰਾਸ ਲੀਲਾ ਵਿਚ....
ਜਿਵੇਂ ਪਰਦਾ ਉੱਠਣ ਤੋਂ ਪਹਿਲਾਂ ਹੀ
ਨਾਟਕ ਖ਼ਤਮ ਹੋਣ ਦੀ ਘੋਸ਼ਣਾ....
ਨਾਟਕ ਖ਼ਤਮ ਹੋਣ ਦੀ ਘੋਸ਼ਣਾ....
ਜਿਵੇਂ ਕੰਜਰੀ ਦੀ ਝਾਂਜਰ ‘ਚੋਂ ਟੁੱਟ ਕੇ
ਖੂੰਜੇ ਲੱਗਿਆ ਘੁੰਗਰੂ....
ਖੂੰਜੇ ਲੱਗਿਆ ਘੁੰਗਰੂ....
ਜਿਵੇਂ ਥਲਾਂ ਚ ਸਹਿਕਦੀ ਸੱਸੀ ਦੀ
ਅਣਸੁਣੀ ਆਖ਼ਰੀ ਮੱਧਮ ਹਿਚਕੀ....
ਜੋ ਉਸਦੇ ਆਪਣੇ ਕੰਨਾਂ ਤੱਕ ਵੀ ਨਾ ਉੱਪੜੀ....
ਜਿਵੇਂ ਡੁੱਬਦੀ ਸੋਹਣੀ ਦਾ
ਖੁਰੇ ਜਾਂਦੇ ਘੜੇ ਨੂੰ
ਘੁੱਟ ਕੇ ਫੜਨ ਦਾ ਆਖਰੀ ਹੰਭਲਾ....
ਖੁਰੇ ਜਾਂਦੇ ਘੜੇ ਨੂੰ
ਘੁੱਟ ਕੇ ਫੜਨ ਦਾ ਆਖਰੀ ਹੰਭਲਾ....
.............
ਮੈਂ ਤੇਰੇ ਕ਼ਦਮਾਂ ‘ਚ ਇੰਝ ਰੁਲ਼ੀ....
ਮੈਂ ਤੇਰੇ ਕ਼ਦਮਾਂ ‘ਚ ਇੰਝ ਰੁਲ਼ੀ....
=====
ਇਕ ਅਜਬ ਸੱਨਾਟਾ
ਨਜ਼ਮ
ਇਕ ਗਜ਼ਬ ਦੀ ਸੁੰਨ ਛਾਈ ਹੋਈ ਹੈ
ਇਕ ਗਜ਼ਬ ਦੀ ਸੁੰਨ ਛਾਈ ਹੋਈ ਹੈ
ਪ੍ਰਕਿਰਤੀ ਚੁੱਪ ਹੈ
ਬ੍ਰਹਮਾ ਹੈਰਾਨ ਹੈ
ਨਾ ਗੰਗਾ-ਯਮੁਨਾ ਵਗ ਰਹੀ ਹੈ
ਨਾ ਕੋਇਲ ਕੂਕ ਰਹੀ ਹੈ
ਨਾ ਮੋਰ ਪੈਲ ਪਾ ਰਿਹਾ ਹੈ
ਨਾ ਬੱਦਲ ਵਰ੍ਹ ਰਿਹਾ
ਨਾ ਬਿਜਲੀ ਗਰਜ ਰਹੀ ਹੈ
ਚੰਨ ਮਹਿਜ਼ ਇਕ ਗੋਲ਼ਾ ਬਣ ਕੇ
ਅੰਬਰ ਵਿੱਚ ਸਟਿਲ ਹੋ ਗਿਆ ਹੈ
ਨਾ ਸੂਰਜ ਤਪਿਸ਼ ਨਾਲ ਮਘ ਰਿਹਾ ਹੈ
ਉਫ਼! ਇਹ ਕਿਹੋ ਜਿਹੀ ਸ਼ਾਂਤੀ ਹੈ
ਜੋ ਸਕੂਨ ਵੀ ਨਹੀਂ ਕਹਿ ਸਕਦੇ
ਵਿਸ਼ਨੂੰ ਅੱਖ ਚੁਰਾ ਰਿਹਾ ਹੈ
ਤੇ ਮਹੇਸ਼ ਜਿਵੇਂ ਲੰਬੀ ਛੁੱਟੀ ਲੈ ਕੇ
ਇਧਰ ਉਧਰ ਹੋ ਗਿਆ ਹੈ
ਪ੍ਰਕਿਰਤੀ ਵਿਚਲਾ ਸੱਨਾਟਾ
ਬ੍ਰਹਿਮੰਡ ਨੂੰ ਚੱਕਰਾਂ ਵਿਚ ਪਾ ਰਿਹਾ ਹੈ
ਕਿਤੇ ਪ੍ਰਕਿਰਤੀ ਦੇ ਪਾਗਲ ਹੋਣ ਦੀ
ਸੂਚਨਾ ਤਾਂ ਨਹੀਂ ਮਿਲ਼ਣ ਵਾਲ਼ੀ
ਖ਼ਤਰੇ ਦੀ ਘੰਟੀ ਦੀ ਅਜੀਬ ਆਵਾਜ਼
ਦੂਰ ਕਿਸੇ ਹਨੇਰੀ ਗੁਫ਼ਾ ਵਿਚ....
.........
ਨਹੀਂ..! ਨਹੀਂ....!!
ਨਹੀਂ..! ਨਹੀਂ....!!
ਕੋਈ ਸ਼ੋਰ ਨਹੀਂ .....
ਕੋਈ ਚੋਰ ਨਹੀਂ .....
ਇਹੀ ਤਾਂ ਹੈ ਬਸ ਸੱਨਾਟਾ.....
=====
ਕਈ ਦਿਨਾਂ ਤੋਂ...
ਨਜ਼ਮ
ਕਈ ਦਿਨਾਂ ਤੋਂ ਸਮੁੰਦਰ ਸ਼ਾਂਤ ਹੈ
ਨਜ਼ਮ
ਕਈ ਦਿਨਾਂ ਤੋਂ ਸਮੁੰਦਰ ਸ਼ਾਂਤ ਹੈ
ਲਗਦੈ ਅਛੋਪਲੇ ਜਿਹੇ
ਸ਼ਿਵ ਦੀਆਂ ਜਟਾਵਾਂ ਟੋਹਣ ਤੁਰ ਗਿਆ ਏ
ਇਕ ਹੋਰ ਗੰਗਾ ਨੂੰ ਮੁਕਤ ਕਰਨ ਲਈ
ਤੇ ਓਹ ਪੁਰਾਤਨ ਯੁੱਗ ਵਾਲ਼ੀ
ਓਹ ਕਮਲੀ.....
ਕਿਸੇ ਮਾਰੂਥਲ ਨੂੰ ਸਿੰਞ ਸਿੰਞ
ਆਪ ਹੀ ਗਵਾਚ ਗਈ
ਰੇਤ ਦੇ ਵਿਸ਼ਾਲ ਸਮੁੰਦਰ ਵਿਚ...
ਕੀ ਸਮੁੰਦਰ ਵੀ ਕਦੇ
ਪਿਆਸ ਬੁਝਾਉਣ ਦੀ ਸੋਚੇਗਾ
ਪਿਆਸ ਬੁਝਾਉਣ ਦੀ ਸੋਚੇਗਾ
ਜਾਂ ਉਸਦਾ ਖਾਰਾਪਨ
ਹੜੱਪ ਜਾਵੇਗਾ ...
ਆਕਾਸ਼ ਗੰਗਾ ਵੀ ਇਕ ਦਿਨ.....
ਆਕਾਸ਼ ਗੰਗਾ ਵੀ ਇਕ ਦਿਨ.....
2 comments:
हर कविता में अपनी ही तपश का सूर्य और अपनी ही प्यास का ग्लेशिअर फैला हुआ है | कविता का अंदाज़ मुझे वहां ले गया जहाँ इस कविता किसी ऐसी ही कविता का इंतज़ार कर रही है , कितने सालों से अभी भी .. ..!!!!!
very good carry on
Post a Comment