ਨਜ਼ਮ
ਨਾ ਖ਼ਤ ਦੀ ਉਡੀਕ
ਨਾ ਕਿਸੇ ਆਮਦ ਦੀ ਇੰਤਜ਼ਾਰ
ਨਾ ਮਿਲਣ ਸਮੇਂ ਸਤਰੰਗੀ ਪੀਂਘ ਦੇ ਝੂਟੇ
ਨਾ ਵਿਛੜਣ ਸਮੇ ਕੌਲ ਕਰਾਰਾਂ ਦੀ ਮਿਠਾਸ…
..................
ਉਹ ਹੁੰਦਾ ਹੈ.........
ਰੌਣਕ ਹੀ ਰੌਣਕ ਹੁੰਦੀ ਹੈ
ਉਹ ਨਹੀਂ ਹੁੰਦਾ ਤਾਂ
ਸੁੰਨਸਾਨ ਰੌਣਕ ਹੁੰਦੀ ਹੈ
ਰੌਣਕ ਮੇਰੇ ਸਾਹਾਂ ‘ਚ ਧੜਕਦੀ ਹੈ…
.......................
ਮੇਰੀ ਮਿੱਟੀ’ਚੋਂ ਇਕ ਸੁਗੰਧ
ਲਗਾਤਾਰ ਉੱਠਦੀ ਰਹਿੰਦੀ ਹੈ
ਮੈਂ ਉਸ ਸੁਗੰਧ ‘ਚ ਮੁਗਧ
ਸਾਰੇ ਕਾਰ ਵਿਹਾਰ ਕਰ
ਘਰ ਪਰਤਦੀ ਹਾਂ…
............................
ਲੱਛਮੀ ਦਾ ਬਸਤਾ ਕਿੱਲੀ ਟੰਗਦੀ ਹਾਂ
............................
ਮੇਨਕਾ ਦੇ ਹਉਕੇ ਨਾਲ ਗੀਤ ਲਿਖਦੀ ਹਾਂ
.............................
ਪਾਰਵਤੀ ਦੇ ਪੈਰਾਂ ‘ਚ ਅਗਰਬੱਤੀ ਜਲਾਉਂਦੀ ਹਾਂ
................................
ਸਰਸਵਤੀ ਦੇ ਬੋਲਾਂ ਸੰਗ ਹੇਕ ਲਾਉਂਦੀ ਹਾਂ
.................................
ਇੰਝ...........
ਆਪਣੇ ਹੋਣ ਦਾ ਜਸ਼ਨ ਮਨਾਉਂਦੀ ਹਾਂ!!
1 comment:
ਕੱਲੇ ਹੋਣਾ ਵੀ ਕਿੰਨਾ ਖੁਸ਼ਗਵਾਰ ਹੁੰਦਾ ਹੈ। ਦਵਿੰਦਰ ਜੀ ਆਪਣੀ ਲੁਧਿਆਣੇ ਭੱਠਲ ਸਾਹਿਬ ਦੇ ਘਰ ਵਾਲੀ ਮੁਲਾਕਾਤ ਯਾਦ ਆ ਗਈ।
Post a Comment