ਵਰ੍ਹ ਤੁਰੇ ਸਨ ਨੈਣ ਉਸਦੇ ਜਾਣ ਦੀ ਗੱਲ ਸੁਣਦਿਆਂ।
----
ਝੀਲ ਦੇ ਪਾਣੀ ‘ਚ ਉੱਤਰ, ਚੰਨ ਸੀ ਰੋਇਆ ਬੜਾ,
ਵੇਖਿਆ ਲਹਿਰਾਂ ਨੇ ਉਸ ਨੂੰ ਹਾਵੇ-ਹਉਕੇ ਭਰਦਿਆਂ ।
----
ਸ਼ਹਿਰ ਦੇ ਆਈਨੇ ‘ਚ ਜਿਹੜੇ ਸਾਬਤੇ ਦਿਸਦੇ ਸੀ ਘਰ,
ਤਿੜਕਿਆ ਸ਼ੀਸ਼ਾ ਜਦੋਂ, ਸਭ ਕਿਰ ਗਏ ਵਿੱਚ ਟੁਕੜਿਆਂ!
----
ਸਾਂਭ ਕੇ ਰੱਖੀ ਬੜੀ ਸੀ ਜਿਸਮ ਦੀ ਕਸਤੂਰੀ ਪਰ,
ਬੇਅਸਰ ਝੱਟ ਹੋ ਗਈ ਬੱਸ ਬੇਵਫ਼ਾ ਨੂੰ ਛੁਹਦਿਆਂ!
----
ਚੰਗਾ ਹੁੰਦਾ ਜੇ ਨਦੀ ਵਿੱਚ ਡੁੱਬਦੀ ਪਰ ਓਸ ਨੂੰ,
ਡੋਬਿਆ ਦੀਵਾਰ ਉਤਲੇ ਸ਼ੀਸ਼ਿਆਂ ਦੇ ਪਾਣੀਆਂ !
----
ਰੰਗ ਨਾ ਹੁੰਦੇ ਅਗਰ ਮੰਜ਼ਰ ਸੀ ਫਿੱਕੇ ਲੱਗਣੇ,
ਜ਼ਿੰਦਗੀ ਵਿੱਚ ਫਿਰ ਨਹੀਂ ਸੀ ਹੋਣੀਆਂ ਰੰਗੀਨੀਆਂ।
----
ਨ੍ਹੇਰ ਏਥੇ ਬਾਹਰ ਨਾਲੋਂ ਹੋਰ ਵੀ ਵੱਧ ਜਾਪਦੈ,
ਇਸ ਜਗ੍ਹਾ ਜੋਤਾਂ ਨੇ ਭਾਵੇਂ ਰਾਤ ਦਿਨ ਹੀ ਜਗਦੀਆਂ।
----
ਰੌਸ਼ਨੀ ਤੋ ਡਰ ਨਾ, ਬਾਹਰ ਇਸ ਗੁਫ਼ਾ ‘ਚੋਂ ਆ ਜ਼ਰਾ,
ਜਗਦੀਆਂ ਦੋ-ਚਾਰ ਰਿਸ਼ਮਾਂ ਝੋਲ਼ ਤੇਰੀ ਧਰ ਦਿਆਂ।
----
ਕੀ ਵਜ੍ਹਾ, ਊਣਾ ਜਿਹਾ ਮਹਿਸੂਸਦਾ ਏਂ ਇਸ ਕਦਰ?
ਬੈਠ ਮੇਰੇ ਕੋਲ਼ ਤੇਰਾ ਖ਼ਾਲੀਪਨ ਇਹ ਭਰ ਦਿਆਂ।
No comments:
Post a Comment