‘ਕੁੱਤਿਆਂ ਵਾਲ਼ੇ ਸਰਦਾਰ’,’ ਅੱਧੀ ਰਾਤ ਪਹਿਰ ਦਾ ਤੜਕਾ’, ‘ਸਿੱਖ’ ਅਤੇ ਹਾਲ ਹੀ ਵਿੱਚ ਪ੍ਰਕਾਸ਼ਿਤ ਨਾਵਲ ‘ਸੰਧੂਰੀ ਅੰਬੀਆਂ’ ਤੇ ਹੋਰ ਦਰਜਨਾਂ ਲਿਖਤਾਂ ਨਾਲ਼ ਨਵੀਆਂ ਪੈੜਾਂ ਪਾਉਂਣ ਵਾਲ਼ੇ ਸ਼ਾਦ ਸਾਹਿਬ ਬਾਰੇ ਇੱਕ ਗੱਲ ਬੜੇ ਘੱਟ ਪਾਠਕ ਜਾਣਦੇ ਹੋਣਗੇ ਕਿ ਉਹਨਾਂ ਨੇ ਆਪਣੇ ਸਾਰੇ ਨਾਵਲ ਇੱਕੋ ਸਿਟਿੰਗ ‘ਚ ਹਫ਼ਤੇ ਦੇ ਅੰਦਰ-ਅੰਦਰ ਲਿਖੇ ਹਨ ਤੇ ਕਦੇ ਛਪਾਈ ਤੋਂ ਪਹਿਲਾਂ ਸੋਧ ਕੇ ਦੋਬਾਰਾ ਨਹੀਂ ਲਿਖੇ। ਦਰਵੇਸ਼ ਜੀ ਅਨੁਸਾਰ, ਬੂਟਾ ਸਿੰਘ ਸ਼ਾਦ ਦੇ ਨਾਵਲਾਂ ਦੇ ਕਿਰਦਾਰ ਆਪਣੇ ਪਾਠਕਾਂ ਨਾਲ ਏਨੀ ਗੂੜ੍ਹੀ ਯਾਰੀ ਪਾ ਲੈਂਦੇ ਹਨ ਕਿ ਅੱਜ ਦੇ ਸਾਹਿਤ-ਮਾਰਕੀਟਿੰਗ ਦੇ ਯੁੱਗ ਵਿੱਚ ਵੀ ਕਦੇ ਸ਼ਾਦ ਨੂੰ ਸਾਹਿਤਕ-ਗੋਸ਼ਟੀਆਂ ਅਤੇ ਪਰਚੇ ਆਦਿ ਲਿਖਵਾਉਂਣ ਦਾ ਸਹਾਰਾ ਨਹੀਂ ਲੈਣਾ ਪਿਆ।
ਜਲਦ ਹੀ ਇਹ ਮੁਲਾਕਾਤ ਆਰਸੀ ਦੇ ਪਾਠਕਾਂ ਦੀ ਨਜ਼ਰ ਕੀਤੀ ਜਾਏਗੀ, ਤੁਸੀਂ ਫੇਰੀ ਪਾਉਂਦੇ ਰਹਿਣਾ ਤੇ ਮੁਲਾਕਾਤ ਦਾ ਇੰਤਜ਼ਾਰ ਕਰਨਾ।ਬਹੁਤ-ਬਹੁਤ ਸ਼ੁਕਰੀਆ।
ਅਦਬ ਸਹਿਤ
ਤਨਦੀਪ ‘ਤਮੰਨਾ’
No comments:
Post a Comment