ਨਜ਼ਮ
ਹਫ਼ੀਜ਼ ਮੀਆਂ
ਅੱਲ੍ਹਾ ਤੋਂ ਕੋਈ ਜ਼ਿਆਦਾ ਨਹੀਂ ਮੰਗਦਾ
ਮਿਹਨਤ ਕਰਦਾ ਹੈ
6 ਤੋਂ 6
----
ਮਕਾਨ ਦਾ ਮਾਲਕ ਹੈ
ਬੀਵੀ ਬਰਾਬਰ ਕਮਾਉਂਦੀ ਹੈ
ਦੂਸਰੀ ਸ਼ਿਫਟ ‘ਚ
6 ਤੋਂ 6
----
ਬੱਸ ਏਨੀ ਕੁ ਦੁਆ ਹੈ ਉਸਦੀ ਕਿ
ਅੱਲ੍ਹਾ ਮੀਆਂ
ਉਸਨੂੰ ਚੰਦ ਲਮਹੇਂ ਅਤਾ ਫਰਮਾਵੇ
‘ਤੇ ਉਹ
ਸੁੱਤੀ ਪਈ ਬੀਵੀ ਦੇ ਨਹੁੰਆਂ ਨੂੰ ਪਾਲਿਸ਼ ਲਾਵੇ
ਮਾਸ ਤੋਂ ਬਚਾ ਬਚਾ ਕੇ!
No comments:
Post a Comment