1)ਢਲਦੇ ਪਰਛਾਵੇਂ
ਚਰਖਾ ਕਤਦੀ ਮਾਂ
ਲੰਮੀ ਹੇਕ ਦੇ ਗੀਤ ਗਾਵੇ
ਅੱਖਾਂ 'ਚ ਹੰਝੂ
ਬ੍ਹੋਟੀ ਭਰੀ ਗਲੋਟੇ ।।
----
2) ਨਰਮਾ ਚੁਗਦੀ ਬੱਸੋ
ਕਰੇ ਸੈੱਲ
ਕਿੰਨਾ ਖਿੜਿਆ
ਕਿੰਨਾ ਚੁਗ ਲਿਆ
ਨਰਮਾ ਚੁਗਦੀ ਭੈਣ ਨੂੰ ।।
----
3) ਗਿਟ ਮਿਟ ਗਿਟ ਮਿਟ
ਬੋਲੇ ਅੰਗਰੇਜ਼ੀ
ਭੈਣ ਜੀ ਨਵੀਂ ਨਵੇਲੀ
ਫੱਟੀ ਉਘੜੇ ਮਾਸਟਰ
ਖੁੱਲ੍ਹੇ ਪਜਾਮੇ ਵਾਲਾ ।।
----
4) ਕਿਹੋ ਜਿਹੀ ਹੋਵੇ ਜ਼ਿੰਦਗੀ
ਇਕ ਦੂਜੇ ਨਾਲ
ਮਿੱਤਰ ਬਹਿਸਣ
ਪੂਛ ਹਿਲਾਵੇ ਕੁੱਤਾ
ਚੋਗ ਚੁਗਦੇ ਪੰਛੀ ਝਾਕਣ ।।
----
5) ਮੈਂ ਹਾਂ
ਜਾਂ ਨਹੀਂ ਹਾਂ
ਦੋਹਾਂ ਗੱਲਾਂ 'ਚ ਕੀ ਭੇਦ
ਪਤਨੀ ਨਵੇਂ ਬੁਣੇ ਸਵੈਟਰ ਦਾ ਗਲਾ
ਮੇਰੇ ਗਲ 'ਚ ਪਾ ਕੇ ਦੇਖੇ ।।
No comments:
Post a Comment