ਨਜ਼ਮ
ਨਾ ਕਿਸੇ ਨਾਲ਼ ਗੱਲਾਂ ਕਰਕੇ
ਗੱਲ ਬਣੀ
ਨਾ ਕਿਸੇ ਨਾਲ਼ ਤੁਰ ਕੇ
ਕਿਤੇ ਪਹੁੰਚੇ
ਨਾ ਕਿਸੇ ਨਾਲ਼ ਸੌਂ ਕੇ
ਕਿਤੇ ਜਾਗੇ
ਹਾਂ!
ਕਦੇ –ਕਦੇ ਜਾਗੇ ਹਾਂ
ਓਹ ਮਿਲ਼ੀ
ਉਸ ਮੈਨੂੰ ਵੇਖਿਆ
ਤੇ ਪਤਾ ਨਈਂ ਕੀ ਵੇਖਿਆ
.......................
ਮੈਂ ਉਸਨੂੰ ਵੇਖਿਆ
ਤੇ ਪਤਾ ਨਈਂ ਕੀ ਵੇਖਿਆ
ਬੋਲੇ ਵੀ ਨਈਂ ..
ਪਰ ਗੱਲ ਬਣ ਗਈ!
ਤੁਰੇ ਵੀ ਨਹੀਂ
ਤੇ ਪਹੁੰਚ ਗਏ!
ਸੁੱਤੇ ਵੀ ਨਹੀਂ
ਪਰ ਜਾਗ ਪਏ!
------------
ਨੋਟ: ਇਸ ਅਣਛਪੀ ਰਚਨਾ ਦੇ ਸਾਰੇ ਹੱਕ ਲੇਖਕ ਦੇ ਰਾਖਵੇਂ ਅਤੇ ਕਾਪੀਰਾਈਟਡ ਹਨ।
1 comment:
इमरोज़ जी की यह नज्म बहुत खूबसूरत है।
Post a Comment