ਨਜ਼ਮ
ਸਭ ਕੁਝ ਹੋਵੇਗਾ ਤੇਰੇ ਕੋਲ
ਇਕ ਮੇਰੇ ਕੋਲ ਹੋਣ ਦੇ
ਅਹਿਸਾਸ ਤੋਂ ਬਿਨਾ
........................
ਸਭ ਕੁਝ ਹੋਵੇਗਾ ਮੇਰੇ ਕੋਲ
ਤੇਰੀ ਮੁਹੱਬਤ ਭਰੀ
ਇਕ ਤੱਕਣੀ ਤੋਂ ਸਿਵਾਅ
................
ਢਕ ਲਵਾਂਗੇ
ਅਸੀਂ ਪਦਾਰਥ ਨਾਲ
ਆਪਣਾ ਆਪ
ਇਕ ਸਿਰੇ ਤੋਂ ਦੂਜੇ ਸਿਰੇ ਤੀਕ
.................
ਪਰ.......
ਕਦੇ ਮਹਿਸੂਸ ਕਰ ਕੇ ਵੇਖੀਂ
ਕਿ ਸਭ ਕੁਝ ਹੋਣ ਦੇ ਬਾਵਜੂਦ ਵੀ
ਕੁਝ ਨਹੀਂ ਹੋਵੇਗਾ ਸਾਡੇ ਕੋਲ
ਆਪਣੇ ਸੁੱਚੇ ਦਿਨਾਂ ਦੀ
ਮੁਹੱਬਤ ਜਿਹਾ
............
ਜਦੋਂ ...........
ਤੇਰੇ ਕੋਲ
ਕੁਝ ਨਹੀਂ ਸੀ
..............
ਜਦੋਂ
ਮੇਰੇ ਕੋਲ
ਕੁਝ ਨਹੀਂ ਸੀ...!
1 comment:
ਕਦੇ ਮਹਿਸੂਸ ਕਰਕੇ ਵੇਖੀਂ
ਕਿ ਸਭ ਕੁਝ ਹੋਣ ਦੇ ਬਾਵਜੂਦ ਵੀ
ਕੁਝ ਨਹੀਂ ਹੋਵੇਗਾ ਸਾਡੇ ਕੋਲ
ਆਪਣੇ ਸੁੱਚੇ ਦਿਨਾਂ ਦੀ ਮੁਹੱਬਤ ਜਿਹਾ.....
ਬਹੁਤ ਕਮਾਲ ਦਾ ਤਸੱਵੁਰ ਹੈ,ਸਮੁੱਚੀ ਕਵਿਤਾ ਦਿਲ ਨੂੰ ਛੂੰਹਦੀ ਹੈ.....
Post a Comment