ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Wednesday, April 8, 2009

ਹਰਮਿੰਦਰ ਬਣਵੈਤ - ਨਜ਼ਮ

ਖੋਤਾ

ਨਜ਼ਮ

ਮੇਰੇ ਦੋ ਕੰਨ ਨਹੀਂ

ਚਾਰ ਟੰਗਾਂ

ਤੇ ਪੂਛਲ ਵੀ ਨਹੀਂ

ਫਿਰ ਵੀ ਮੈਨੂੰ ਵਹਿਮ ਜਿਹਾ ਰਹਿੰਦਾ ਹੈ

ਕਿ ਕਿਧਰੇ ਮੈਂ ਖੋਤਾ ਤੇ ਨਹੀਂ?

.............

ਮੈਨੂੰ ਨਿੱਕੇ ਹੁੰਦੇ ਨੂੰ

ਜਦੋਂ ਭਾਰਾ ਬਸਤਾ ਚੁੱਕੀ

ਮੈਂ ਸਕੂਲੋਂ ਮੁੜਦਾ ਸਾਂ

ਮੇਰੇ ਬਾਪੂ ਜੀ

ਕਈ ਵਾਰ ਕਿਹਾ ਕਰਦੇ ਸੀ

.............

ਓਏ! ਖੋਤਿਆ!

ਏਧਰ ਆ!

ਏਨਾ ਭਾਰ ਚੁੱਕੀ ਫਿਰਦਾ ਏਂ

ਕੁਝ ਸਿਰ ਵਿਚ ਵੀ ਹੈ ਕਿ ਨਹੀਂ....?

...............

ਤੇ ਹੁਣ...

ਜਦੋਂ ਕਿ ਮੈਂ ਕਈ ਭਾਰ ਚੁੱਕੀ ਫਿਰ ਰਿਹਾ ਹਾਂ

ਪਿਛਲੇ ਜਨਮਾਂ ਚ ਕੀਤੇ ਚੰਗੇ ਮੰਦੇ ਕਰਮਾਂ ਦੇ

ਵਹਿਮਾਂ ਦੇ

ਭਰਮਾਂ ਦੇ

ਭਾਈਚਾਰੇ ਦੀਆਂ ਨਿਰਧਾਰਤ ਸ਼ਰਮਾਂ ਦੇ

ਮੈਨੂੰ ਯਕੀਨ ਹੋ ਗਿਆ ਚੱਲਿਆ ਹੈ ਕਿ

ਬੱਸ਼ੱਕ ਮੇਰੇ ਦੋ ਵੱਡੇ-ਵੱਡੇ ਕੰਨ ਨਹੀਂ

ਚਾਰ ਟੰਗਾਂ

ਤੇ ਪੂਛਲ ਵੀ ਨਹੀਂ

ਫਿਰ ਵੀ

ਮੈਂ ਖੋਤਾ ਹੀ ਹਾਂ

ਨਿਰਾ-ਪੁਰਾ ਖੋਤਾ।

-----

ਸ: ਮੋਤਾ ਸਿੰਘ ਸਰਾਏ ਜੀ ਵੱਲੋਂ ਆਰਸੀ ਲਈ ਭੇਜੀ, ਪੰਜਾਬੀ ਸੱਥ, ਲਾਂਬੜਾ ਵੱਲੋਂ 2005 ਚ ਪ੍ਰਕਾਸ਼ਿਤ ਕਿਤਾਬ ਚਿੜੀ ਵਿਚਾਰੀ ਕੀ ਕਰੇ ਚੋਂ ਧੰਨਵਾਦ ਸਹਿਤ।


1 comment:

Gurinderjit Singh (Guri@Khalsa.com) said...

Harminder Ji!
ਮੈਨੂੰ ਤਾਂ ਲਗਦਾ ਬੰਦਾ ਖੱਚਰ ਹੈ ਖੱਚਰ.. ਖਚਰਾ ਖੋਤਾ!
ਵਧੀਆ analogy !