ਸ਼ਾਹ ਪੁੱਛਿਆ: ‘ਦਰਵੇਸ਼ ਕਿਉਂ ਕੁੱਤਾ ਦਰੇ ਬਹਾਏ?’
ਸਰਮਦ ਬੋਲੇ: ‘ਮਹਿਲ ਦੇ ਕੁੱਤਿਓਂ ਏਹੋ ਬਚਾਏ ।’
====
ਸੁਰ ਦਾ ਵੈਰੀ ਬੇਸੁਰਾ, ਬੇਸਿਰ, ਬੇਈਮਾਨ,
ਪਾਬੰਦੀ ਸੰਗੀਤ ਤੇ ਪੜ੍ਹਦਾ ਰਹੇ ਕੁਰਾਨ।
====
ਤਸਬੀ ਫੇਰੇ ਬਾਦਸ਼ਾਹ ਦਿਸਣ ਲਈ ਦਰਵੇਸ਼,
ਨੈਣ ਪਰੋਸ ਭਰਾ ਦੇ ਪਿਉ ਨੂੰ ਕੀਤੇ ਪੇਸ਼।
====
ਕੈਦ ‘ਚ ਅੱਬਾ ਤੜਪਦਾ ਪਿਆਸਾ ਤੇ ਦਿਲਗੀਰ,
ਲਾਏ ਛਬੀਲਾਂ ਬਾਦਸ਼ਾਹ ਰਾਜ਼ੀ ਕਰਦਾ ਪੀਰ।
====
ਕ਼ੈਦ ਪਿਤਾ ਕਬਰੀਂ ਭਰਾ ਬਣਿਆ ਆਲਮਗੀਰ,
ਪਾਪੀ ਬੋਲੇ ਆਇਤਾਂ, ਗੁੰਗਾ ਹੋਇਆ ਸ਼ੀਰ।
1 comment:
Bahut sohna sach biaan keeta hai.
Post a Comment