ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Wednesday, April 22, 2009

ਗੁਰਚਰਨ ਰਾਮਪੁਰੀ - ਦੋਹੇ

ਦੋਹੇ

ਸ਼ਾਹ ਪੁੱਛਿਆ: ਦਰਵੇਸ਼ ਕਿਉਂ ਕੁੱਤਾ ਦਰੇ ਬਹਾਏ?

ਸਰਮਦ ਬੋਲੇ: ਮਹਿਲ ਦੇ ਕੁੱਤਿਓਂ ਏਹੋ ਬਚਾਏ ।

====

ਸੁਰ ਦਾ ਵੈਰੀ ਬੇਸੁਰਾ, ਬੇਸਿਰ, ਬੇਈਮਾਨ,

ਪਾਬੰਦੀ ਸੰਗੀਤ ਤੇ ਪੜ੍ਹਦਾ ਰਹੇ ਕੁਰਾਨ।

====

ਤਸਬੀ ਫੇਰੇ ਬਾਦਸ਼ਾਹ ਦਿਸਣ ਲਈ ਦਰਵੇਸ਼,

ਨੈਣ ਪਰੋਸ ਭਰਾ ਦੇ ਪਿਉ ਨੂੰ ਕੀਤੇ ਪੇਸ਼।

====

ਕੈਦ ਚ ਅੱਬਾ ਤੜਪਦਾ ਪਿਆਸਾ ਤੇ ਦਿਲਗੀਰ,

ਲਾਏ ਛਬੀਲਾਂ ਬਾਦਸ਼ਾਹ ਰਾਜ਼ੀ ਕਰਦਾ ਪੀਰ।

====

ਕ਼ੈਦ ਪਿਤਾ ਕਬਰੀਂ ਭਰਾ ਬਣਿਆ ਆਲਮਗੀਰ,

ਪਾਪੀ ਬੋਲੇ ਆਇਤਾਂ, ਗੁੰਗਾ ਹੋਇਆ ਸ਼ੀਰ।


1 comment:

Unknown said...

Bahut sohna sach biaan keeta hai.